ਫੌਜ ਦਿਵਸ ''ਤੇ ਜੈਸ਼ ਅੱਤਵਾਦੀਆਂ ਨੇ ਘੁਸਪੈਠ ਲਈ ਕੀਤਾ ਸੀ ਕਿਸ਼ਤੀ ਦੀ ਵਰਤੋ

01/17/2018 6:01:12 PM

ਸ਼੍ਰੀਨਗਰ— ਪਿਛਲੇ ਦਿਨਾਂ 'ਚ 15 ਜਨਵਰੀ ਨੂੰ ਫੌਜ ਦਿਵਸ ਦੇ ਮੌਕੇ 'ਤੇ ਸੁਰੱਖਿਆ ਫੋਰਸ ਨੇ ਪਾਕਿਸਤਾਨ ਨਾਲ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਜੈਸ਼-ਏ-ਮੁਹੰਮਦ ਦੇ 5 ਅੱਤਵਾਦੀਆਂ ਨੂੰ ਢੇਰ ਕੀਤਾ ਸੀ। ਬੁੱਧਵਾਰ ਨੂੰ ਉਸ ਕਿਸ਼ਤੀ ਦੀ ਤਸਵੀਰ ਸਾਹਮਣੇ ਆਈ ਹੈ, ਜਿਸ ਦੀ ਵਰਤੋਂ ਜੈਸ਼ ਦੇ ਅੱਤਵਾਦੀਆਂ ਨੇ ਜੇਹਲਮ ਨਦੀਂ ਪਾਰ ਕਰਕੇ ਉੜੀ ਸੈਕਟਰ 'ਚ ਘੁਸਪੈਠ ਕਰਨ ਲਈ ਕੀਤੀ ਸੀ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ 'ਚ ਕਿਸ਼ਤੀ ਜੇਹਲਮ ਦੇ ਪਾਣੀ 'ਚ ਤੈਰਦੀ ਦਿਖਾਈ ਦੇ ਰਹੀ ਹੈ।
ਪੁਲਸ ਡੀ.ਜੀ.ਪੀ. ਐੱਸ.ਪੀ. ਵੈਦ ਨੇ ਸੋਮਵਾਰ ਨੂੰ ਸੂਚਨਾ ਦਿੱਤੀ ਕਿ ਜੰਮੂ ਕਸ਼ਮੀਰ ਦੇ ਊੜੀ ਸੈਕਟਰ 'ਚ ਘੁਸਪੈਠ ਕਰਨ ਦੇ ਯਤਨਾਂ ਬਾਰੇ ਸੁਰੱਖਿਆ ਫੋਰਸ ਨੂੰ ਪਹਿਲਾਂ ਤੋਂ ਹੀ ਦੱਸਿਆ ਗਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਸਾਨੂੰ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਦੇ ਸਬੂਤ ਮਿਲ ਰਹੇ ਸਨ। ਇਸ ਵਜ੍ਹਾਂ ਨਾਲ ਜੰਮੂ-ਕਸ਼ਮੀਰ ਪੁਲਸ ਅਤੇ ਸੀ.ਆਰ.ਪੀ.ਐੈੱਫ. ਦੀਆਂ ਟੀਮਾਂ ਇਸ ਇਲਾਕੇ 'ਚ ਤਾਇਨਾਤ ਸੀ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਉਨ੍ਹਾਂ ਸੋਚਿਆਂ ਸੀ ਕਿ 6 ਅੱਤਵਾਦੀਆਂ ਮਾਰੇ ਗਏ ਸਨ ਪਰ 5 ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੇ ਗਏ ਹਨ।


Related News