ਮਹਿਬੂਬਾ ਨੂੰ ਆਰਟੀਕਲ 35-ਏ ਨੂੰ ਚੁਣੌਤੀ ਦੇਣ ਵਾਲੀ ਰਿੱਟ ਖਾਰਿਜ ਹੋਣ ਦੀ ਆਸ

08/17/2017 3:20:08 AM

ਸ਼੍ਰੀਨਗਰ — ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੀਆਂ ਉੱਚ ਸੰਸਥਾਵਾਂ 'ਤੇ ਭਰੋਸਾ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਸੁਪਰੀਮ ਕੋਰਟ ਸੰਵਿਧਾਨ ਦੀ ਧਾਰਾ 35-ਏ ਨੂੰ ਚੁਣੌਤੀ ਦੇਣ ਵਾਲੀ ਰਿੱਟ ਖਾਰਿਜ ਕਰ ਦੇਵੇਗੀ। 
ਮੁਫਤੀ ਨੇ ਸ਼੍ਰੀਨਗਰ ਦੇ ਬਕਸ਼ੀ ਸਟੇਡੀਅਮ 'ਚ ਰਾਸ਼ਟਰੀ ਝੰਡਾ ਲਹਿਰਾਉਣ ਮਗਰੋਂ ਇਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸਪੱਸ਼ਟ ਕੀਤਾ ਕਿ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਜੇਕਰ ਕੋਈ ਖਤਰਾ ਹੋਇਆ ਤਾਂ ਸੱਤਾ ਦੀ ਲੜਾਈ ਜਾਂ ਸਿਆਸੀ ਵਿਚਾਰਧਾਰਾਵਾਂ ਅੜਿੱਕਾ ਨਹੀਂ ਬਣਨਗੀਆਂ। ਉਨ੍ਹਾਂ ਨੇ ਇਸ ਮੁੱਦੇ 'ਤੇ ਵਿਰੋਧੀ ਪਾਰਟੀ ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲਾ ਦੀ ਪਿਤਾ ਸਮਾਨ ਸਲਾਹ ਦੀ ਪਾਲਣਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਕਸ਼ਮੀਰੀ ਨੌਜਵਾਨਾਂ ਦੇ ਹੱਥਾਂ 'ਚ ਬੰਦੂਕਾਂ ਦੀ ਥਾਂ ਪੈੱਨ ਅਤੇ ਕਿਤਾਬਾਂ ਹੋਣੀਆਂ ਚਾਹੀਦੀਆਂ ਸਨ ਪਰ ਮਾੜੀ ਕਿਸਮਤ
ਨਾਲ ਕਈ ਤੱਤ ਅਜਿਹਾ ਨਹੀਂ ਹੋਣ ਦੇ ਰਹੇ। ਕਸ਼ਮੀਰੀਆਂ ਨੂੰ ਜੰਮੂ
ਡਵੀਜ਼ਨ  ਦੇ ਨੌਜਵਾਨਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ, ਜਿਥੇ ਸਾਰੇ ਧਰਮਾਂ ਦੇ ਲੋਕ ਸ਼ਾਂਤੀ ਨਾਲ ਰਹਿ ਰਹੇ ਹਨ।


Related News