ਚੀਨੀ ਵਿਦੇਸ਼ ਮੰਤਰੀ ਜਲਦੀ ਹੀ ਕਰਨਗੇ ਭਾਰਤ ਦਾ ਦੌਰਾ

12/06/2017 4:56:31 PM

ਬੀਜਿੰਗ/ਨਵੀਂ ਦਿੱਲੀ (ਭਾਸ਼ਾ)— ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਵੀਂ ਦਿੱਲੀ ਵਿਚ ਹੋਣ ਵਾਲੀ ਰੂਸ, ਭਾਰਤ ਅਤੇ ਚੀਨ (ਰਿਕ) ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚ ਸ਼ਾਮਿਲ ਹੋਣਗੇ। ਡੋਕਲਾਮ ਗਤੀਰੋਧ ਮਗਰੋਂ ਕਿਸੇ ਉੱਚ ਪੱਧਰੀ ਚੀਨੀ ਅਧਿਕਾਰੀ ਦੀ ਇਹ ਪਹਿਲੀ ਭਾਰਤ ਯਾਤਰਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰਾ ਗੇਂਗ ਸ਼ੁਆਂਗ ਨੇ ਬੁੱਧਵਾਰ ਨੂੰ ਮੀਡੀਆ ਨੂੰ ਦੱਸਿਆ ਕਿ 15ਵੀਂ ਰਿਕ ਬੈਠਕ 11 ਦਸੰਬਰ ਤੋਂ ਨਵੀਂ ਦਿੱਲੀ ਵਿਚ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ ਮੰਤਰੀ ਵਾਂਗ ਵਫਦ ਦੀ ਅਗਵਾਈ ਕਰਨਗੇ। ਉਨ੍ਹਾਂ ਨੇ ਕਿਹਾ ਕਿ ਬੈਠਕ ਦੌਰਾਨ ਤਿੰਨੇ ਵਿਦੇਸ਼ ਮੰਤਰੀ ਸਾਂਝੀ ਚਿੰਤਾ ਦੇ ਵੱਡੇ ਅੰਤਰ ਰਾਸ਼ਟਰੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨਗੇ ਅਤੇ ਤਿੰਨ-ਪੱਖੀ ਸਹਿਯੋਗ ਨੂੰ ਵਧਾਉਣਗੇ। ਬੁਲਾਰੇ ਨੇ ਕਿਹਾ,'' ਸਾਡਾ ਮੰਨਣਾ ਹੈ ਕਿ ਤਿੰਨੇ ਪੱਖਾਂ ਦੇ ਸਾਂਝੇ ਯਤਨਾਂ ਦੇ ਤਹਿਤ ਇਹ ਬੈਠਕ ਅਨੁਮਾਨਿਤ ਨਤੀਜਿਆਂ ਨੂੰ ਹਾਸਲ ਕਰੇਗੀ।''


Related News