ਐਮ.ਸੀ.ਡੀ. ਚੋਣਾਂ ''ਚ ਹਾਰ ਤੋਂ ਬਾਅਦ ਸੰਜੈ ਸਿੰਘ ਨੇ ਕੇਜਰੀਵਾਲ ਨੂੰ ਭੇਜਿਆ ਅਸਤੀਫਾ

04/27/2017 12:44:12 PM

ਨਵੀਂ ਦਿੱਲੀ—ਦਿੱਲੀ ਨਗਰ ਨਿਗਮ ਚੋਣਾਂ ''ਚ ਹਾਰ ਤੋਂ ਬਾਅਦ ਆਪ ''ਚ ਅਸਤੀਫੇ ਦਾ ਦੌਰ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਅਲਕਾ ਲਾਂਬਾ ਅਤੇ ਦਿਲੀਪ ਪਾਂਡੇਯ ਦੇ ਬਾਅਦ ਹੁਣ ਪਾਰਟੀ ਦੀ ਪੰਜਾਬ ਯੂਨਿਟ ਦੇ ਪ੍ਰਧਾਨ ਸੰਜੈ ਸਿੰਘ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਉਨ੍ਹਾਂ ਨੇ ਆਪਣਾ ਅਸਤੀਫਾ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੂੰ ਭੇਜਿਆ ਹੈ। ਸੰਜੈ ਸਿੰਘ ਨੇ ਟਵੀਟ ਕਰਕੇ ਇਸ ਬਾਰੇ ''ਚ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਦੇ ਸਹਿ-ਪ੍ਰਭਾਰੀ ਦੁਰਗੇਸ਼ ਪਾਠਕ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

Related News