ਮਾਨੁਸ਼ੀ ਨੇ ਜਿੱਤਿਆ ਮਿਸ ਵਰਲਡ-2017 ਦਾ ਖਿਤਾਬ, MBBS ਦੀ ਪੜ੍ਹਾਈ ਛੱਡ ਕੀਤੀ ਸੀ ਤਿਆਰੀ

11/20/2017 11:13:28 AM

ਨਵੀਂ ਦਿੱਲੀ— ਹਰਿਆਣਾ ਦੇ ਬਹਾਦੁਰਗੜ੍ਹ ਦੀ ਰਹਿਣ ਵਾਲੀ ਮਾਨੁਸ਼ੀ ਦੀ ਇਸ ਉਪਲੱਬਧੀ 'ਤੇ ਪਰਿਵਾਰ ਤੇ ਪਿੰਡ ਵਾਲਿਆਂ ਨੂੰ ਮਾਣ ਹੈ। ਉਸਦੇ ਪਿਤਾ ਮਿਤਰਬਸੁ ਛਿੱਲਰ ਇਕ ਡਾਕਟਰ ਹਨ। ਪਿਤਾ ਦੀ ਤਰ੍ਹਾਂ ਮਾਨੁਸ਼ੀ ਵੀ ਡਾਕਟਰ ਬਣਨਾ ਚਾਹੁੰਦੀ ਸੀ। ਉਹ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਕਰ ਰਹੀ ਹੈ। ਉਹ ਹੁਣ second year ਦੀ ਵਿਦਿਆਰਥਣ ਹੈ। ਮਾਨੁਸ਼ੀ ਨੇ ਮਿਸ ਵਰਲਡ-2017 ਦਾ ਖਿਤਾਬ ਜਿੱਤ ਕੇ ਬਹੁਤ ਹੀ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਰੀਤਾ ਫਾਰਿਆ, ਯੁਕਤਾ ਮੁਖੀ, ਪ੍ਰਿਯੰਕਾ ਚੋਪੜਾ, ਐਸ਼ਵਰਾ ਰਾਏ ਤੋਂ ਇਲਾਵਾ ਜਦੋਂ ਉਹ 5ਵੀਂ ਭਾਰਤੀ ਹੈ, ਜਿਨ੍ਹਾਂ ਨੇ ਇਹ ਖਿਤਾਬ ਹਾਸਲ ਕੀਤਾ ਹੈ। ਇਸ ਤੋਂ ਪਹਿਲਾ ਉਹ ਫੇਮਿਨਾ ਮਿਸ ਇੰਡੀਆ ਦਾ ਵੀ ਪੁਰਸਕਾਰ ਜਿੱਤ ਚੁੱਕੀ ਹੈ।
ਇਸ ਤੋਂ ਬਾਅਦ ਹੀ ਹਰਿਆਣਾ 'ਚ 'ਬੇਟੀ ਬਚਾਓ, ਬੇਟੀ ਪੜ੍ਹਾਓ' ਅਭਿਆਨ ਦੇ ਲਈ ਸਰਕਾਰ ਨੇ ਉਸ ਨੂੰ ਬ੍ਰਾਂਡ ਅੰਬੈਂਸਡਰ ਬਣਾਉਣ ਦਾ ਵਿਚਾਰ ਕੀਤਾ ਸੀ। ਪੜ੍ਹਾਈ ਤੇ ਬਿਊਟੀ ਪ੍ਰੈਕਟਿਸ ਤੋਂ ਇਲਾਵਾ ਹੋਰ ਖੇਤਰਾਂ 'ਚ ਵੀ ਉਸ ਦਾ ਰੁਝਾਨ ਹੈ। ਉਹ ਚਿੱਤਰਕਾਰੀ ਤੇ ਕੁਚਿਪੁੜੀ ਡਾਂਸ 'ਚ ਵੀ ਬਹੁਤ ਦਿਲਚਸਪੀ ਰੱਖਦੀ ਹੈ ਤੇ ਉਹ ਬਹੁਤ ਵਧੀਆ ਪ੍ਰਦਸ਼ਨ ਕਰਦੀ ਹੈ। ਖਿਤਾਬ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਹੁਣ ਮੈਨੂੰ ਇਹ ਵਿਸ਼ਵਾਸ ਹੋਇਆ ਹੈ ਕਿ ਦੁਨੀਆ ਨੂੰ ਬਦਲਿਆ ਜਾ ਸਕਦਾ ਹੈ।


Related News