ਮਨੋਜ ਤਿਵਾਰੀ ਦੇ ਘਰ ਹੋਇਆ ਹਮਲਾ ਅਤੇ ਭੰਨਤੋੜ, 2 ਜ਼ਖ਼ਮੀ, 4 ਗ੍ਰਿਫਤਾਰ(ਵੀਡੀਓ)

05/01/2017 7:50:13 AM

ਦਿੱਲੀ — ਬੀਜੇਪੀ ਦੇ ਪ੍ਰਧਾਨ ਮਨੋਜ ਤਿਵਾਰੀ ਦੇ ਘਰ ਕੁਝ ਅਣਪਛਾਤੇ ਲੋਕਾਂ ਨੇ ਐਤਵਾਰ ਦੀ ਰਾਤ ਹਮਲਾ ਕਰ ਦਿੱਤਾ। 8 ਤੋਂ 12 ਲੋਕਾਂ ਨੇ ਮਨੋਜ ਤਿਵਾਰੀ ਦੇ ਘਰ ਨਿੱਜੀ ਸਹਾਇਕ ਅਭਿਨਵ ਮਿਸ਼ਰਾ ਅਤੇ ਉਨ੍ਹਾਂ ਦੇ ਕੁੱਕ ਦੇ ਨਾਲ ਮਾਰਕੁਟਾਈ ਵੀ ਕੀਤੀ। ਰਾਤ 1 ਵਜੇ ਦੇ ਕਰੀਬ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਮਨੋਜ ਤਿਵਾਰੀ ਘਰ ਨਹੀਂ ਸਨ। ਮਨੋਜ ਤਿਵਾਰੀ ਨੂੰ ਇਸ ਘਟਨਾ ਦੀ ਸੂਚਨਾ ਮਿਲਣ ''ਤੇ ਉਹ ਘਰ ਆਏ ਅਤੇ ਦਿੱਲੀ ਦੇ ਡੀ.ਐਸ.ਪੀ. ਨੂੰ ਫੋਨ ''ਤੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਸ ਹਮਲੇ ''ਚ ਮਨੋਜ ਤਿਵਾਰੀ ਦੇ ਦੋ ਸਟਾਫ ਮੈਂਬਰ ਜ਼ਖ਼ਮੀ ਹੋਏ ਹਨ। ਮਨੋਜ ਤਿਵਾਰੀ ਅਨੁਸਾਰ ਇਹ ਇਕ ਜਾਨਲੇਵਾ ਹਮਲਾ ਹੈ, ਕਿਉਂਕਿ ਹਮਲਾ ਕਰਨ ਵਾਲੇ ਜ਼ੋਰ-ਜ਼ੋਰ ਦੀ ਮਨੋਜ ਤਿਵਾਰੀ ਦਾ ਨਾਂ ਲੈ ਕੇ ਗਾਲਾਂ ਦੇ ਰਹੇ ਸਨ। ਮਨੋਜ ਤਿਵਾਰੀ ਨੇ ਕਿਹਾ ਕਿ ਉਹ ਗ੍ਰਿਹ ਮੰਤਰੀ ਰਾਜਨਾਥ ਸਿੰਘ ਅਤੇ ਦਿੱਲੀ ਪੁਲਸ ਦੇ ਕਮਿਸ਼ਨਰ ਨਾਲ ਇਸ ਬਾਰੇ ਸ਼ਿਕਾਇਤ ਕਰਨਗੇ।

ਵੀਡੀਓ ਦੇਖਣ ਲਈ ਕਲਿੱਕ ਕਰੋ ਇਹ ਲਿੰਕ

 

twitter.com/ANI_news/status/858881830769926144

ਤਿਵਾਰੀ ਮੁਤਾਬਕ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਫਿਰ ਵੀ ਉਨ੍ਹਾਂ ਨੂੰ ਡਰ ਹੈ ਕਿ ਜਿਸ ਤਰ੍ਹਾਂ ਨਾਲ 12 ਲੋਕਾਂ ਨੇ ਉਨ੍ਹਾਂ ਦੇ ਘਰ ਆ ਕੇ ਸਾਰੇ ਘਰ ਦੀ ਤਲਾਸ਼ੀ ਲਈ, ਚੱਪਾ-ਚੱਪਾ ਛਾਣਿਆ, ਉਹ ਨਹੀਂ ਚਾਹੁੰਦੇ ਕਿ ਦੋਬਾਰਾ ਇਸ ਤਰ੍ਹਾਂ ਦੀ ਘਟਨਾ ਵਾਪਰੇ। ਪੁਲਸ ਨੇ ਇਸ ਮਾਮਲੇ ''ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਡੀ.ਐਸ.ਪੀ. ਨਵੀਂਂ ਦਿੱਲੀ ਦੇ ਮੁਤਾਬਕ ਮਨੋਜ ਤਿਵਾਰੀ ਦੇ ਕੋਲ ਮੋੜ ''ਤੇ ਇਕ ਵੈਗਨਰ ਕਾਰ ਅਤੇ ਸਟਾਫ ਦੀ ਸਕੋਰਪਿਓ ਕਾਰ ਦੀ ਟੱਕਰ ਹੋਈ ਸੀ ਅਤੇ ਇਸ ਤੋਂ ਬਾਅਦ ਮਾਰਕੁਟਾਈ ਵੀ ਹੋਈ ਸੀ । ਇਸ ਘਟਨਾ ਤੋਂ ਬਾਅਦ ਨਾਲ ਰਹਿਣ ਵਾਲੇ ਕਾਰ ਦੇ ਮਾਲਕਾਂ ਨੇ ਕੁਝ ਲੋਕਾਂ ਨੂੰ ਬੁਲਾ ਕੇ ਮਨੋਜ ਤਿਵਾਰੀ ਦੇ ਸਟਾਫ ''ਤੇ ਹਮਲਾ ਕੀਤਾ ਹੈ। ਸਾਰਿਆਂ ਦੀ ਪਛਾਣ ਹੋ ਗਈ ਹੈ। ਮਨੋਜ ਤਿਵਾਰੀ ''ਤੇ ਇਹ ਕੋਈ ਨਿੱਜੀ ਹਮਲਾ ਨਹੀਂ ਸੀ ਅਤੇ ਨਾ ਹੀ ਹਮਲਾਵਰਾਂ ਦਾ ਅਜਿਹਾ ਕੋਈ ਮਕਸਦ ਸੀ।


Related News