ਹਿਮਾਚਲ ''ਚ ਵੱਡਾ ਹਾਦਸਾ: ਟੌਂਸ ਨਦੀਂ ''ਚ ਡਿੱਗੀ ਪ੍ਰਾਈਵੇਟ ਬੱਸ, 44 ਲੋਕਾਂ ਦੀ ਮੌਤ

04/19/2017 7:44:11 AM

ਨੇਰਵਾ—ਹਿਮਾਚਲ ਦੇ ਚੌਪਾਲ ਖੇਤਰ ਦੇ ਗੁੰਮਾ ''ਚ ਇਕ ਵੱਡਾ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਉਤਰਾਖੰਡ ਤੋਂ ਹਿਮਾਚਲ ਆ ਰਹੀ ਇਕ ਪ੍ਰਾਈਵੇਟ ਬੱਸ ਦੇ ਟੌਂਸ ਨਦੀਂ ''ਚ ਡਿੱਗਣ ਨਾਲ  44 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਸਵੇਰੇ ਕਰੀਬ 11 ਵਜੇ ਦੇ ਨੇੜੇ-ਤੇੜੇ ਹੋਇਆ ਹੈ। ਜਦੋਂ ਪ੍ਰਾਈਵੇਟ ਬੱਸ ਉਤਰਾਖੰਡ ਦੇ ਵਿਕਾਸਨਗਰ ਤੋਂ ਹਿਮਾਚਲ ਦੇ ਤਿਊਨੀ ਦੇ ਲਈ ਰਵਾਨਾ ਹੋਈ ਸੀ। ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ ਦੀ ਟੀਮਾਂ ਮੌਕੇ ''ਤੇ ਰਵਾਨਾ ਹੋ ਗਈਆਂ ਹਨ। ਹਾਦਸੇ ਦਾ ਪਤਾ ਸਭ ਤੋਂ ਪਹਿਲਾਂ ਸਥਾਨਕ ਲੋਕਾਂ ਨੂੰ ਪਤਾ ਚੱਲਿਆ, ਜਿਸ ਦੇ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ। ਹੁਣ ਤੱਕ ਬੱਸ ''ਚ ਸਵਾਰ ਕਿਸੇ ਵੀ ਵਿਅਕਤੀ ਦਾ ਪਤਾ ਨਹੀਂ ਚੱਲ ਰਿਹਾ ਹੈ। ਹਾਦਸਾ ਕਿਸ ਤਰ੍ਹਾਂ ਹੋਇਆ ਇਸ ਦਾ ਪਤਾ ਨਹੀਂ ਚੱਲ ਸਕਿਆ ਹੈ।

Related News