ਸਰਦੀਆਂ ਦੌਰਾਨ 6 ਮਹੀਨੇ ਲਈ ਮਦਮਹੇਸ਼ਵਰ ਧਾਮ ਦੇ ਕਪਾਟ ਬੰਦ

11/23/2017 11:28:22 AM

ਰੁਦਰਪ੍ਰਯਾਗ— ਪੰਜ ਕੇਦਾਰਾਂ 'ਚ ਸ਼ਾਮਲ ਕੇਦਾਰ ਭਗਵਾਨ ਮਦਮਹੇਸ਼ਵਰ ਦੇ ਕਪਾਟ ਸਰਦੀਆਂ ਦੌਰਾਨ ਬੁੱਧਵਾਰ ਨੂੰ ਬੰਦ ਕਰ ਦਿੱਤੇ ਗਏ ਹਨ। ਕਪਾਟ ਬੰਦ ਕਰਨ ਦਾ ਪ੍ਰੋਗਰਾਮ ਪੂਰੇ ਵਿਧੀਪੂਰਵਕ ਨਾਲ ਪੂਰਾ ਕੀਤਾ ਗਿਆ।
ਸਵੇਰੇ 5 ਖਜੇ ਤੋਂ ਪੁਜਾਰੀਆਂ ਵੱਲੋਂ ਪੂਜਾ ਕਰਕੇ ਭਗਵਾਨ ਨੂੰ ਭੋਗ ਲਗਾ ਕੇ ਚੱਲ ਵਿਗ੍ਰਹ ਡੋਲੀ( ਭਗਵਾਨ ਡੋਲੀ) ਨੂੰ ਤਿਆਰ ਕੀਤਾ ਗਿਆ। ਸੈਂਕੜੋ ਸ਼ਰਧਾਲੂਆਂ ਵੱਲੋਂ ਵਿਗ੍ਰਹ ਡੋਲੀ ਨੂੰ ਲੈ ਕੇ ਗੱਦੀ ਸਥਾਨ ਲਈ ਪ੍ਰਸਥਾਨ ਕੀਤਾ ਗਿਆ। ਬੁੱਧਵਾਰ ਨੂੰ ਮਦਮਹੇਸ਼ਵਰ ਦੀ ਚੱਲ ਵਿਗ੍ਰਹ ਡੋਲੀ ਗੋਂਡਾਰ 'ਚ ਰਾਤੀ ਪ੍ਰਵਾਸ ਕਰੇਗੀ।
ਅਗਲੇ ਦਿਨ ਸਵੇਰੇ ਪੂਜਾ ਦੇ ਨਾਲ ਡੋਲੀ ਦੂਜੇ ਪੜਾਅ ਰਾਂਸੀ ਪਿੰਡ ਪੁੱਜੇਗੀ। ਤੀਜੇ ਪੜਾਅ 'ਤੇ ਗਿਰੀਆ ਪਿੰਡ 'ਚ ਰਾਤੀ ਪ੍ਰਵਾਸ ਕਰਨ 'ਤੇ ਸਥਾਨਕ ਲੋਕਾਂ ਵੱਲੋਂ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ ਹੈ। 25 ਨਵੰਬਰ ਨੂੰ ਮਦਮਹੇਸ਼ਵਰ ਭਗਵਾਨ ਦੀ ਡੋਲੀ ਆਪਣੀ ਗੱਦੀ ਸਥਾਨ ਓਮਕੇਰੇਸ਼ਵਰ ਮੰਦਰ 'ਚ ਪੁੱਜੇਗੀ।


Related News