ਨੌਰਾਤੇ ਦੇ ਪਹਿਲੇ ਦਿਨ ਕਰੋ ਮਾਂ ਚਿੰਤਪੂਰਨੀ ਦੇ ਲਾਈਵ ਦਰਸ਼ਨ

09/21/2017 9:43:06 AM

ਹਿਮਾਚਲ— ਇੱਥੇ ਊਨਾ ਜ਼ਿਲੇ ਦੀ ਭਰਵਾਈ ਤਹਿਸੀਲ 'ਚ ਸਥਿਤ ਉੱਤਰੀ ਭਾਰਤ ਦਾ ਪ੍ਰਸਿੱਧ ਮੰਦਰ 'ਸ਼੍ਰੀ ਛਿੰਨਮਸਤਿਕਾ ਚਿੰਤਪੂਰਨੀ ਧਾਮ' ਦੇਸ਼ ਦੇ 52 ਸ਼ਕਤੀਪੀਠਾਂ 'ਚੋਂ ਇਕ ਹੈ, ਜਿੱਥੇ ਸਤੀ ਮਾਂ ਪਾਰਬਤੀ ਦੇ ਚਰਨ ਡਿੱਗੇ ਸਨ। ਇਸ ਸ਼ਕਤੀ ਪੀਠ 'ਚ ਪਿੰਡੀ ਰੂਪ 'ਚ ਮਾਂ ਦੇ ਦਰਸ਼ਨ ਅਤੇ ਆਸ਼ੀਰਵਾਦ ਪ੍ਰਾਪਤ ਕਰਨ ਲਈ ਦੇਸ਼-ਵਿਦੇਸ਼ ਤੋਂ ਸਾਲ ਭਰ ਸ਼ਰਧਾਲੂਆਂ ਦੀ ਭੀੜ ਲੱਗੀ ਰਹਿੰਦੀ ਹੈ। ਹਰੇਕ ਮਹੀਨੇ ਦੀ ਸੰਕ੍ਰਾਂਤੀ, ਨੌਰਾਤੇ ਅਤੇ ਐਤਵਾਰ ਨੂੰ ਤਾਂ ਇੱਥੇ ਜਿਵੇਂ ਭਗਤਾਂ ਦਾ ਇਕ ਮੇਲਾ ਹੀ ਲੱਗ ਜਾਂਦਾ ਹੈ। ਸਾਉਣ ਅਸ਼ਟਮੀ ਦੌਰਾਨ ਇੱਥੇ 9 ਦਿਨਾਂ ਮੇਲਾ ਲੱਗਦਾ ਹੈ। ਧਾਰਮਿਕ ਸੈਲਾਨੀ ਸਥਾਨ ਦੇ ਰੂਪ 'ਚ ਵਿਕਸਿਤ ਹੋ ਰਹੇ ਇਸ ਸ਼ਕਤੀਪੀਠ 'ਤੇ ਭਗਤ ਆਪਣੀਆਂ ਮੰਨਤਾਂ ਅਤੇ ਸ਼ਰਧਾਂ ਅਨੁਸਾਰ ਸਾਈਕਲਾਂ, ਨੰਗੇ ਪੈਰੀਂ ਤੁਰਦੇ ਹੋਏ ਢੋਲ ਨਗਾੜਿਆਂ ਨਾਲ ਮਾਂ ਦਾ ਜੈਕਾਰਾ ਲਾਉਂਦੇ ਹੋਏ ਪੁੱਜਦੇ ਹਨ।

ਚਿੰਤਪੂਰਨੀ 'ਚ ਮਾਂ ਦੇ ਦਰਬਾਰ ਦੇ ਬਿਲਕੁੱਲ ਸਾਹਮਣੇ ਇਕ ਤਾਲਾਬ ਹੈ। ਜਨਸ਼ਰੂਤੀ ਅਨੁਸਾਰ ਮਾਂ ਨੇ ਭਗਤ ਮਤੀ ਦਾਸ ਨੂੰ ਕੰਨਿਆ ਰੂਪ 'ਚ ਦਰਸ਼ਨ ਦੇ ਕੇ ਕਿਹਾ ਕਿ ਮੈਂ ਵਟ ਦਰੱਖਤ ਹੇਠਾਂ ਪਿੰਡੀ ਰੂਪ 'ਚ ਹਮੇਸ਼ਾ ਰਹਾਂਗੀ। ਤੁਸੀਂ ਥੋੜ੍ਹਾ ਹੇਠਾਂ ਜਾ ਕੇ ਇਕ ਪੱਥਰ ਉਖਾੜਨਾ ਉੱਥੋਂ ਜਲ ਨਿਕਲੇਗਾ ਅਤੇ ਉਸੇ ਜਲ ਨਾਲ ਮੇਰੀ ਪੂਚਾ ਕਰਨਾ।
ਭਗਤ ਮਤੀ ਦਾਸ ਨੇ ਉਸੇ ਤਰ੍ਹਾਂ ਹੀ ਕੀਤਾ ਤਾਂ ਉੱਥੋਂ ਜਲ ਦਾ ਸਰੋਤ ਨਿਕਲਿਆ, ਜੋ ਹੌਲੀ-ਹੌਲੀ ਤਾਲਾਬ ਦਾ ਰੂਪ ਧਾਰਨ ਕਰ ਗਿਆ। ਮਤੀ ਦਾਸ ਉੱਥੋਂ ਜਲ ਲਿਆ ਕੇ ਮਾਂ ਦੀ ਪੂਜਾ ਕਰਦੇ ਸਨ। ਉਦੋਂ ਤੋਂ ਉੱਥੇ ਜਲ ਦਾ ਨਿਕਲਣਾ ਜਾਰੀ ਹੈ। ਪਿੰਡੀ ਦੀ ਪੂਜਾ ਲਈ ਹਮੇਸ਼ਾ ਅਜੇ ਵੀ ਜਲ ਉੱਥੋਂ ਲਿਆ ਜਾਂਦਾ ਹੈ। ਇੱਥੇ ਬਾਅਦ 'ਚ ਮਹਾਰਾਜਾ ਰਣਜੀਤ ਸਿੰਘ ਦੇ ਦੀਵਾਨ ਨੇ ਇਕ ਸੁੰਦਰ ਤਾਲਾਬ ਬਣਵਾਇਆ, ਜਿਸ ਦੇ ਨਾਂ ਦਾ ਪੱਥਰ ਅੱਜ ਵੀ ਤਾਲਾਬ ਨੇੜੇ ਲੱਗਾ ਹੋਇਆ ਹੈ। ਲਗਭਗ 38 ਸਾਲ ਪਹਿਲਾਂ ਲਾਲਾ ਜਗਤ ਨਾਰਾਇਣ ਜੀ ਨੇ ਆਪਣੀ ਦੇਖ-ਰੇਖ 'ਚ ਇਸ ਤਾਲਾਬ ਦੀ ਕਾਰ ਸੇਵਾ ਕਰਵਾਈ ਸੀ।


Related News