ਬ੍ਰਾਈਟਲੈਂਡ ਸਕੂਲ ਹਿੰਸਾ ਮਾਮਲਾ: ਜ਼ਖਮੀ ਵਿਦਿਆਰਥੀ ਨੂੰ ਦੇਖਣ ਪਹੁੰਚੇ ਸੀ.ਐੈੱਮ. ਯੋਗੀ

01/19/2018 10:02:06 AM

ਲਖਨਊ— ਯੂ.ਪੀ. ਦੇ ਮੁੱਖ ਮੰਤਰੀ ਆਦਿਤਿਆਨਾਥ ਰਾਜਧਾਨੀ ਲਖਨਊ ਦੇ ਸਕੂਲ 'ਚ 7ਵੀਂ ਕਾਲਸ ਦੀ ਵਿਦਿਆਰਥਣ ਦੇ ਹਮਲੇ ਦਾ ਸ਼ਿਕਾਰ ਹੋਏ 6 ਸਾਲਾਂ ਵਿਦਿਆਰਥੀ ਨੂੰ ਦੇਖਣ ਟ੍ਰਾਮਾ ਸੈਂਟਰ ਪਹੁੰਚੇ ਅਤੇ ਉਸ ਦਾ ਹਾਲਚਾਲ ਪੁੱਛਿਆ। ਦੱਸਣਾ ਚਾਹੁੰਦੇ ਹਾਂ ਕਿ ਯੋਗੀ ਦੁਪਹਿਰ ਤੋਂ ਬਾਅਦ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਟ੍ਰਾਮਾ ਸੈਂਟਰ ਪਹੁੰਚੇ ਕੇ ਬੱਚੇ ਦਾ ਹਾਲ-ਚਾਲ ਪੁੱਛਿਆ। ਇਸ ਦੌਰਾਨ ਉਨ੍ਹਾਂ ਨੇ ਡਾਕਟਰਾਂ ਨੂੰ ਜ਼ਖਮੀ ਵਿਦਿਆਰਥੀ ਦਾ ਸਹੀ ਅਤੇ ਉਚਿਤ ਇਲਾਜ ਕਰਨ ਦਾ ਹੁਕਮ ਦਿੱਤਾ।

PunjabKesari

ਸੀਨੀਅਰ ਪੁਲਸ ਅਧਿਕਾਰੀ ਦੀਪਕ ਕੁਮਾਰ ਨੇ ਮੁੱਖ ਮੰਤਰੀ ਨੂੰ ਮਾਮਲੇ ਦੀ ਜਾਂਚ 'ਚ ਕੀਤੇ ਵਾਧੇ ਬਾਰੇ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ 6 ਸਾਲਾ ਰਿਤਿਕ ਦੀ ਹਾਲਤ ਖਤਰੇ ਤੋਂ ਬਾਹਰ ਹੈ। ਦੱਸਣਾ ਚਾਹੁੰਦੇ ਹਾਂ ਕਿ ਰਾਜਧਾਨੀ ਦੇ ਅਲੀਗੰਜ ਇਲਾਕੇ 'ਚ ਤ੍ਰਿਵੇਣੀਨਗਰ ਸਥਿਤ ਬ੍ਰਾਈਟਲੈਂਡ ਸਕੂਲ ਦੇ ਟਾਇਲਟ 'ਚ ਮੰਗਲਵਾਰ ਸਵੇਰੇ ਪਹਿਲੀ ਕਲਾਸ ਦੇ ਮਾਸੂਮ ਵਿਦਿਆਰਥੀ ਰਿਤਿਕ 'ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ। ਇਕ ਵਿਦਿਆਰਥਣ 'ਤੇ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਦੋਸ਼ ਲੱਗ ਰਹੇ ਹਨ। ਫਿਲਹਾਲ, ਪੁਲਸ ਨੇ ਇਸ ਮਾਮਲੇ 'ਚ 2 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ।

PunjabKesariਘਟਨਾ ਨੇ ਪਿਛਲੇ ਸਾਲ ਹੋਈ ਗੁਰੂਗ੍ਰਾਮ ਦੇ ਇਕ ਸਕੂਲ 'ਚ ਇਸੇ ਤਰ੍ਹਾਂ ਹੀ ਟਾਇਲਟ 'ਚ ਵਿਦਿਆਰਥੀ ਦੀ ਹੱਤਿਆ ਦੀ ਯਾਦ ਤਾਜ਼ਾ ਕਰਾ ਦਿੱਤੀ। ਉਸ ਵਾਰਦਾਤ 'ਚ ਵੀ ਇਕ ਵਿਦਿਆਰਥੀ 'ਤੇ ਹੀ ਦੋਸ਼ ਲੱਗਿਆ ਸੀ। ਇਸ ਵਿਚਕਾਰ ਪ੍ਰਦੇਸ਼ ਦੇ ਸਿਹਤ ਮੰਤਰੀ ਸਿਧਾਰਥਨਾਥ ਸਿੰਘ ਨੇ ਘਟਨਾ ਨੂੰ ਬਦਕਿਸਮਤੀ ਦੱਸਦੇ ਹੋਏ ਕਿਹਾ ਕਿ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਬੱਚਿਆਂ ਨੂੰ ਕਾਊਂਸਲਿੰਗ ਦੀ ਜ਼ਰੂਰਤ ਹੈ। ਸਾਨੂੰ ਬੇਸਿਕ ਸਿੱਖਿਆ 'ਚ ਕਾਊਂਸਲਿੰਗ ਨੂੰ ਹੋਰ ਜ਼ਿਆਦਾ ਸ਼ਾਮਲ ਕਰਨਾ ਹੋਵੇਗਾ।

PunjabKesari

ਉਨ੍ਹਾਂ ਨੇ ਕਿਹਾ ਕਿ ਮਾਪਿਆਂ ਅਤੇ ਅਧਿਆਪਕਾਂ 'ਚ ਤਾਲਮੇਲ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨਾ ਹੋਵੇਗਾ। ਕਾਉਂਸਲਿੰਗ ਨੂੰ ਸਿੱਖਿਆ ਦੇ ਕੋਰਸ 'ਚ ਕਿਵੇਂ ਲੈ ਕੇ ਆਉਣਾ ਹੈ, ਇਸ ਨੂੰ ਦੇਖਣਾ ਹੋਵੇਗਾ। ਬ੍ਰਾਈਟਲੈਂਡ ਸਕੂਲ ਦੇ ਮਾਮਲੇ 'ਚ ਸਰਕਾਰ ਨੇ ਕਾਨੂੰਨੀ ਕਾਰਵਾਈ ਕੀਤੀ, ਨਾਲ ਹੀ ਪੀੜਤ ਵਿਦਿਆਰਥੀ ਨੂੰ ਜ਼ਰੂਰੀ ਮੈਡੀਕਲ ਸਹੂਲਤ ਉਪਲੱਬਧ ਕਰਵਾਈ ਜਾਵੇਗੀ। ਜ਼ਖਮੀ ਵਿਦਿਆਰਥੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਮਾਚਾਰ ਚੈੱਨਲਾਂ 'ਤੇ ਵਾਇਰਲ ਹੋਣ ਤੋਂ ਬਾਅਦ ਜ਼ਿਲਾ ਸਕੂਲ ਇੰਸਪੈਕਟਰ ਮੁਕੇਸ਼ ਕੁਮਾਰ ਸਿੰਘ ਨੇ ਬੁੱਧਵਾਰ ਨੂੰ ਸਕੂਲ ਨੂੰ ਨੋਟਿਸ ਭੇਜ ਕੇ ਸਪੱਸ਼ਟੀਕਰਨ ਮੰਗਿਆ ਕਿ ਕਿਉਂ ਨਾ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ। ਸਿੰਘ ਨੇ ਦੱਸਿਆ ਕਿ ਸਕੂਲ ਨੇ ਸਾਡੇ ਦਫ਼ਤਰ ਨੂੰ ਇਸ ਘਟਨਾ ਦੀ ਜਾਣਕਾਰੀ ਨਹੀਂ ਦਿੱਤੀ। ਇਸ ਦਾ ਸਪੱਸ਼ਟੀਕਰਨ ਮੰਗਿਆ ਗਿਆ ਹੈ।


Related News