ਅਨੰਤਨਾਗ ਦੇ ਖੇਡ ਮੈਦਾਨ ਚੋਂ ਮਿਲਿਆ ਗ੍ਰੇਨੇਡ

10/17/2017 5:18:51 PM

ਸ਼੍ਰੀਨਗਰ— ਦੱਖਣੀ ਕਸ਼ਮੀਰ 'ਚ ਅਨੰਤਨਾਗ ਜ਼ਿਲੇ ਦੇ ਮੇਂਹਦੀ ਕਦਲ ਸਟੇਡੀਅਮ ਦੇ ਟਿਕਟ ਮੰਗਲਵਾਰ ਸਵੇਰੇ ਉਸ ਸਮੇਂ ਹੜਕੰਪ ਮਚਾ ਗਿਆ, ਜਦੋਂ ਕੁਝ ਲੋਕਾਂ ਨੇ ਖੇਡ ਦੇ ਮੈਦਾਨ ਨਜ਼ਦੀਕ ਇਕ ਜ਼ਿੰਦਾ ਗ੍ਰੇਨੇਡ ਦਿਖਿਆ, ਜਿਸ ਤੋਂ ਤੁਰੰਤ ਬਾਅਦ ਹੀ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।
ਸੂਤਰਾਂ ਅਨੁਸਾਰ ਅਨੰਤਨਾਗ ਜ਼ਿਲੇ  ਦੇ ਮੇਂਹਦੀ ਸਟੇਡੀਅਮ ਨਜ਼ਦੀਕ ਅੱਜ ਸਵੇਰੇ ਕੁਝ ਲੋਕਾਂ ਨੇ ਇਕ ਜ਼ਿੰਦਾ ਗ੍ਰੇਨੇਡ ਨੂੰ ਦੇਖਿਆ, ਜਿਸ ਤੋਂ ਬਾਅਦ ਉਸ ਸਥਾਨ 'ਤੇ ਕਾਫੀ ਲੋਕਾਂ ਦੀ ਭੀੜ ਇਕੱਠੀ ਹੋ ਗਈ। ਗ੍ਰੇਨੇਡ ਮਿਲਣ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਗ੍ਰੇਨੇਡ ਨੂੰ ਕਾਬੂ 'ਚ ਕਰਨ ਲਈ ਬੰਬ ਨਿਰੋਧਕ ਟੀਮ ਨੂੰ ਬੁਲਾਇਆ ਗਿਆ। ਪੁਲਸ ਇਸ ਦੀ ਜਾਂਚ 'ਚ ਜੁੱਟ ਗਈ ਹੈ।


Related News