ਗੈਰ-ਕਾਨੂੰਨੀ ਰੂਪ ਨਾਲ ਸ਼ਰਾਬ ਵੇਚ ਰਹੇ ਵਿਅਕਤੀ ਨੂੰ ਫੜਿਆ

10/16/2017 9:33:02 AM

ਹਰਿਦੁਆਰ— ਆਬਕਾਰੀ ਵਿਭਾਗ ਨੇ ਛਾਪੇਮਾਰੀ ਕਰਕੇ ਗੈਰ-ਕਾਨੂੰਨੀ ਰੂਪ ਨਾਲ ਸ਼ਰਾਬ ਵੇਚ ਰਹੇ ਇਕ ਵਿਅਕਤੀ ਨੂੰ ਅੰਗਰੇਜ਼ੀ ਸ਼ਰਾਬ ਸਮੇਤ ਫੜਿਆ ਹੈ। ਤਿਉਹਾਰਾਂ ਦੇ ਮੱਦੇਨਜ਼ਰ ਰੱਖਦੇ ਹੋਏ ਗੈਰ-ਕਾਨੂੰਨੀ ਰੂਪ ਨਾਲ ਸ਼ਰਾਬ ਦੀ ਵਿਕਰੀ ਖਿਲਾਫ ਚਲਾਏ ਜਾ ਰਹੇ ਅਭਿਆਨ ਤਹਿਤ ਆਬਕਾਰੀ ਵਿਭਾਗ ਨੇ ਸਤਯਮ ਵਿਹਾਰ ਸਥਿਤ ਤਾਰਾ ਅਪਾਰਟਮੈਂਟ ਨੇੜੇ ਸ਼ਰਾਬ ਵੇਚੇ ਜਾਣ ਦੀ ਸੂਚਨਾ 'ਤੇ ਛਾਪੇਮਾਰੀ ਕਰਕੇ ਸਕੂਟਰ ਦੀ ਡਿੱਕੀ 'ਚ ਸ਼ਰਾਬ ਭਰ ਕੇ ਵੇਚ ਰਹੇ ਵਿਅਕਤੀ ਨੂੰ ਫੜਿਆ ਹੈ।
ਪੁੱਛਗਿਛ 'ਚ ਉਸ ਨੇ ਆਪਣਾ ਨਾਮ ਕਮਲੇਸ਼ ਕੁਮਾਰ ਪੁੱਤਰ ਆਨੰਦਮਣੀ ਜਖਮੋਲਾ ਦੱਸਿਆ ਅਤੇ ਉਸ ਦੇ ਖਿਲਾਫ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਦਾ ਚਾਲਾਨ ਕਰ ਦਿੱਤਾ। ਸ਼ਰਾਬ ਤਸਕਰੀ 'ਚ ਵਰਤੇ ਸਕੂਟਰ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।
ਆਬਕਾਰੀ ਅਧਿਕਾਰੀ ਡੀ.ਐਸ ਚੌਹਾਨ ਨੇ ਦੱਸਿਆ ਕਿ ਗੈਰ-ਕਾਨੂੰਨੀ ਰੂਪ ਨਾਲ ਸ਼ਰਾਬ ਦੀ ਵਿਕਰੀ 'ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਅਭਿਆਨ ਲਗਾਤਾਰ ਜਾਰੀ ਰਹੇਗਾ। ਆਮ ਲੋਕਾਂ ਨੂੰ ਵੀ ਵਿਭਾਗ ਦਾ ਸਹਿਯੋਗ ਕਰਨਾ ਚਾਹੀਦਾ ਹੈ। ਟੀਮ 'ਚ ਉਪ-ਆਬਕਾਰੀ ਅਧਿਕਾਰੀ ਸ਼ੈਲੇਂਦਰ ਉਨੀਆਲ, ਪ੍ਰਧਾਨ ਆਬਕਾਰੀ ਸਿਪਾਹੀ ਉਮਰਾਵ ਰਾਠੌਰ ਅਤੇ ਸੰਜੀਵ ਕੁਮਾਰ ਗੁਪਤਾ ਆਦਿ ਸ਼ਾਮਲ ਰਹੇ।


Related News