ਵੈਸ਼ਨੋ ਦੇਵੀ ਵਿਖੇ ਆਰਤੀ ਦੌਰਾਨ ਪਹਾੜਾਂ ''ਚ ਦਿਸਿਆ ਸ਼ੇਰ, ਸ਼ਰਧਾਲੂ ਖੁਸ਼

06/25/2017 11:16:52 AM

ਕਟੜਾ — ਸ਼ੁੱਕਰਵਾਰ ਸਵੇਰੇ ਮਾਂ ਵੈਸ਼ਨੋ ਦੇਵੀ ਜੀ ਦੀ ਸ਼ਾਨਦਾਰ ਆਰਤੀ ਵਿਚ ਬੈਠੇ ਸ਼ਰਧਾਲੂ ਉਦੋਂ ਖੁਸ਼ ਹੋ ਕੇ ਜੈਕਾਰੇ ਲਾਉਣ ਲੱਗੇ ਜਦੋਂ ਉਨ੍ਹਾਂ ਨੇ ਨਾਲ ਲੱਗਦੀ ਪਹਾੜੀ 'ਤੇ ਸ਼ੇਰ ਘੁੰਮਦਾ ਦੇਖਿਆ। ਭਗਤ ਇਸਨੂੰ ਮਾਂ ਭਗਵਤੀ ਦਾ ਆਸ਼ੀਰਵਾਦ ਮੰਨ ਕੇ ਨਤਮਸਤਕ ਹੋ ਕੇ ਮਾਂ ਦਾ ਗੁਣਗਾਨ ਕਰਨ ਲੱਗੇ। 
ਉਥੇ ਹੀ ਸ਼ਨੀਵਾਰ ਨੂੰ ਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿਚ ਵੀ ਵਾਧਾ ਦੇਖਣ ਨੂੰ ਮਿਲਿਆ। ਰਜਿਸਟ੍ਰੇਸ਼ਨ ਕੈਬਿਨ ਅਨੁਸਾਰ ਸ਼ੁੱਕਰਵਾਰ ਨੂੰ 41,300 ਦੇ ਲੱਗਭਗ ਸ਼ਰਧਾਲੂ ਭਵਨ ਵਿਚ ਮਾਂ ਵੈਸ਼ਨੋ ਦੇਵੀ ਦੀਆਂ ਪਿੰਡੀਆਂ ਸਾਹਮਣੇ ਨਤਮਸਤਕ ਹੋਏ।
ਸ਼ਨੀਵਾਰ ਨੂੰ ਸ਼ਾਮ 6 ਵਜੇ ਤੱਕ 38 ਹਜ਼ਾਰ ਦੇ ਲੱਗਭਗ ਸ਼ਰਧਾਲੂ ਯਾਤਰਾ ਪਰਚੀ ਹਾਸਲ ਕਰ ਕੇ ਭਵਨ ਵੱਲ ਚੱਲ ਚੁੱਕੇ ਸਨ। ਯਾਤਰੀਆਂ ਦੀ ਗਿਣਤੀ ਵਿਚ ਵਾਧੇ ਨੂੰ ਦੇਖਦੇ ਹੋਏ ਰਜਿਸਟ੍ਰੇਸ਼ਨ ਕੈਬਿਨ ਨੂੰ ਬੋਰਡ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਸਮੇਂ ਤੋਂ ਕੁਝ ਘੰਟੇ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ।


Related News