ਤਸਵੀਰਾਂ : 20 ਸਾਲ ਪਹਿਲਾਂ ਵਾਪਰਿਆ ਭਿਆਨਕ ਹਾਦਸਾ ਜਦ ਬਣਿਆ ਧੀਆਂ ਦੇ ਭੱਵਿਖ ਦੇ ਰਾਹ ਦਾ ਰੋੜਾ ਤਾਂ...

Monday, April 17, 2017 2:16 PM

ਮੁੰਬਈ— ਬੰਗਲਾਦੇਸ਼ ਦੇ ਰਹਿਣ ਵਾਲੇ ਹਾਸ਼ਮੋਤ ਅਲੀ ਦਾ ਚਿਹਰਾ ਕਾਫੀ ਸਮੇਂ ਪਹਿਲਾਂ ਸ਼ੇਰ ਨੇ ਹਮਲਾ ਕਰ ਕੇ ਵਿਗਾੜ ਦਿੱਤਾ ਸੀ। 38 ਸਾਲ ਤੋਂ ਵਧ ਦੇ ਹੋ ਚੁੱਕੇ ਹਾਸ਼ਮੋਤ ਹਮੇਸ਼ਾ ਆਪਣਾ ਚਿਹਰਾ ਰੁਮਾਲ ਨਾਲ ਢੱਕ ਕੇ ਰੱਖਦੇ ਸਨ ਪਰ ਇਸ ਹਾਦਸੇ ਦੇ 20 ਸਾਲ ਬਾਅਦ ਪਹਿਲੀ ਵਾਰ ਉਨ੍ਹਾਂ ਨੇ ਚਿਹਰਾ ਲੋਕਾਂ ਨੂੰ ਦਿਖਾਇਆ, ਤਾਂ ਕਿ ਪਲਾਸਟਿਕ ਸਰਜਰੀ ਲਈ ਪੈਸੇ ਜਮਾ ਕਰਨ ''ਚ ਲੋਕ ਉਨ੍ਹਾਂ ਦੀ ਮਦਦ ਕਰਨ।
ਜਾਣਕਾਰੀ ਮੁਤਾਬਕ 20 ਸਾਲ ਪਹਿਲੇ ਮੈਂਗ੍ਰੋਵ ਫਾਰੈਸਟ ''ਚ ਆਪਣੇ ਦੋਸਤਾਂ ਦੇ ਨਾਲ ਸ਼ਹਿਦ ਇਕੱਠਾ ਕਰਨ ਲੱਗੇ ਹਾਸ਼ਮੋਤ ਦੇ ਉੱਪਰ ਸ਼ੇਰ ਨੇ ਉਸ ਸਮੇਂ ਹਮਲਾ ਕੀਤਾ ਸੀ, ਜਦੋਂ ਉਹ ਇਕ ਰਾਤ ਆਪਣੇ ਕਿਸ਼ਤੀ ''ਤੇ ਸੋ ਰਹੇ ਸਨ। ਸ਼ੇਰ ਨੇ ਆਪਣੇ ਪੰਜਾ ਸਿੱਧੇ ਹਾਸ਼ਮੋਤ ਦੇ ਮੂੰਹ ''ਤੇ ਮਾਰਿਆ ਅਤੇ ਮਾਸ ਨੂੰ ਚਿਹਰੇ ਤੋਂ ਵੱਖ ਕਰ ਦਿੱਤਾ। ਹਾਸ਼ਮੋਤ ਦੀਆਂ ਚੀਕਾਂ ਸੁਣ ਕੇ ਉਨ੍ਹਾਂ ਦੇ ਬਾਕੀ ਦੇ ਸਾਥੀ ਉੱਥੇ ਆ ਗਏ। ਰੌਲਾ ਸੁਣਨ ਤੋਂ ਬਾਅਦ ਸ਼ੇਰ ਹਾਸ਼ਮੋਤ ਨੂੰ ਛੱਡ ਕੇ ਜੰਗਲਾਂ ''ਚ ਭੱਜ ਗਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਉਣ ''ਚ 6 ਘੰਟੇ ਦਾ ਸਮਾਂ ਲੱਗ ਗਿਆ ਸੀ। ਇਸ ਹਾਦਸੇ ''ਚ ਉਸ ਦੀ ਜਾਨ ਤਾਂ ਬਚ ਗਈ ਪਰ ਉਸ ਦਾ ਚਿਹਰਾ ਬੁਰੀ ਤਰ੍ਹਾਂ ਵਿਗੜ ਗਿਆ। ਇਸ ਹਾਦਸੇ ਦੇ 20 ਸਾਲ ਤੱਕ ਹਾਸ਼ਮੋਤ ਨੇ ਆਪਣਾ ਚਿਹਰਾ ਦੁਨੀਆ ਤੋਂ ਲੁਕੋ ਕੇ ਰੱਖਿਆ ਪਰ ਸਾਲ 2016 ''ਚ ਉਨ੍ਹਾਂ ਨੇ ਪਹਿਲੀ ਵਾਰ ਆਪਣਾ ਚਿਹਰਾ ਦੁਨੀਆ ਨੂੰ ਦਿਖਾਇਆ ਤਾਂ ਕਿ ਲੋਕ ਉਨ੍ਹਾਂ ਦੀ ਪਲਾਸਟਿਕ ਸਰਜਰੀ ਕਰਵਾਉਣ ''ਚ ਮਦਦ ਕਰ ਸਕਨ।
3 ਬੱਚਿਆਂ ਦੇ ਪਿਤਾ ਹਨ ਹਾਸ਼ਮੋਤ
ਉਹ ਆਪਣੇ ਪਰਿਵਾਰ ਨਾਲ ਬੰਗਲਾਦੇਸ਼ ਦੇ ਦੱਖਣੀ ਹਿੱਸੇ ''ਚ ਰਹਿੰਦੇ ਹਨ। ਉਨ੍ਹਾਂ ਦੇ ਪਰਿਵਾਰ ''ਚ ਪਤਨੀ ਅਤੇ 3 ਬੱਚੇ ਹਨ। ਹਾਸ਼ਮੋਤ ਮੱਛੀ ਵੇਚ ਕੇ ਆਪਣਾ ਘਰ ਚਲਾਉਂਦੇ ਹਨ। ਉਹ ਸਰਜਰੀ ਕਰਵਾਉਣਾ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਭਿਆਨਕ ਚਿਹਰੇ ਦੇ ਕਾਰਨ ਭਵਿੱੱਖ ''ਚ ਉਨ੍ਹਾਂ ਦੀਆਂ ਬੇਟੀਆਂ ਦੇ ਵਿਆਹ ''ਚ ਮੁਸ਼ਕਲ ਆਵੇਗੀ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!