ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦਾ ਅਧਿਕਾਰੀ ਯਾਸੀਨ ਮਲਿਕ ਰਿਹਾਅ

10/15/2017 10:45:11 AM

ਸ਼੍ਰੀਨਗਰ— ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦੇ ਅਧਿਕਾਰੀ ਯਾਸੀਨ ਮਲਿਕ ਨੂੰ ਲੱਗਭਗ 9 ਦਿਨਾਂ ਬਾਅਦ ਸ਼ਨੀਵਾਰ ਨੂੰ ਸ਼੍ਰੀਨਗਰ ਕੇਂਦਰੀ ਜੇਲ ਚੋਂ ਰਿਹਾਅ ਕਰ ਦਿੱਤਾ ਗਿਆ। ਜੇ. ਕੇ. ਐੈੱਲ. ਐੱਫ. ਦੇ ਬੁਲਾਰੇ ਨੇ ਦੱਸਿਆ ਕਿ ਸਥਾਨਕ ਅਦਾਲਤ ਵੱਲੋਂ ਜ਼ਮਾਨਤ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਸ਼ਨੀਵਾਰ ਸ਼ਾਮ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ।
ਮਲਿਕ ਮੈਸੂਮਾ ਸਥਿਤ ਆਪਣੇ ਘਰ 'ਚ ਪਹੁੰਚ ਚੁੱਕੇ ਹਨ। ਸਥਾਨਕ ਅਦਾਲਤ ਚੋਂ ਜ਼ਮਾਨਤ ਮਿਲਣ ਤੋਂ ਬਾਅਦ ਜੇ. ਕੇ. ਐੈੱਲ. ਐੈੱਫ. ਦੇ ਹੋਰ ਨੇਤਾਵਾਂ ਸ਼ੇਖ ਅਬਦੁੱਲ ਰਾਸ਼ੀਦ, ਬਸ਼ੀਰ ਅਹਿਮਦ ਕਸ਼ਮੀਰੀ, ਮੁਹੰਮਦ ਅਜੀਮ ਜਰਗਰ, ਬਸ਼ਾਰਤ ਅਹਿਮਦ ਭੱਟ, ਨਜ਼ੀਰ ਅਹਿਮਦ ਪੁਲਵਾਮਾ, ਮੇਰਾਜੂਦੀਨ ਸੋਏਤਿੰਗ ਅਤੇ ਇਮਤਿਆਜ਼ ਅਹਿਮਦ ਸ਼ਾਹ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਦੱਸਿਆ ਕਿ ਮਲਿਕ ਨੂੰ ਸੂਬੇ 'ਚ ਵਾਲ ਕੱਟਣ ਦੀ ਘਟਨਾਵਾਂ ਦੇ ਵਿਰੋਧ 'ਚ ਜੁਮੇ ਦੀ ਨਮਾਜ ਤੋਂ ਬਾਅਦ ਨਿਕਲਣ ਵਾਲੇ ਜਲੂਸ 'ਚ ਸ਼ਾਮਲ ਤੋਂ ਰੋਕਣ ਲਈ ਪਿਛਲੇ 6 ਅਕਤੂਬਰ ਨੂੰ ਮੈਸੂਮਾ ਸਥਿਤ ਉਨ੍ਹਾਂ ਦੇ ਘਰ ਚੋਂ ਗ੍ਰਿਫਤਾਰ ਕੀਤਾ ਗਿਆ ਸੀ।


Related News