ਕੇਜਰੀਵਾਲ ''ਤੇ ਵਰ੍ਹੇ ਅੰਨਾ ਹਜ਼ਾਰੇ, ਕਿਹਾ- ਉਹ ਚੇਲਾ ਕਹਿਲਾਉਣ ਦੇ ਲਾਇਕ ਨਹੀਂ

04/28/2017 1:00:28 PM

ਮਹਾਰਾਸ਼ਟਰ— ਦਿੱਲੀ ਐੱਮ.ਸੀ.ਡੀ. ਚੋਣਾਂ ''ਚ ਆਮ ਆਦਮੀ ਪਾਰਟੀ ਨੂੰ ਮਿਲੀ ਕਰਾਰੀ ਹਾਰ ''ਤੇ ਅੰਨਾ ਹਜ਼ਾਰੇ ਨੇ ਅਰਵਿੰਦ ਕੇਜਰੀਵਾਲ ''ਤੇ ਜੰਮ ਕੇ ਨਿਸ਼ਾਨਾ ਸਾਧਿਆ ਹੈ। ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ''ਚ ਅੰਨਾ ਨੇ ਕਿਹਾ,''''ਉਨ੍ਹਾਂ ਨੇ ਹੁਣ ਕੇਜਰੀਵਾਲ ਨੂੰ ਸਲਾਹ ਦੇਣੀ ਛੱਡ ਦਿੱਤੀ ਹੈ, ਕਿਉਂਕਿ ਉਨ੍ਹਾਂ ਦੇ ਦਿਮਾਗ ''ਚ ਪੈਸਾ ਅਤੇ ਸੱਤਾ ਬੈਠੀ ਹੈ। ਉਹ ਮੈਨੂੰ ਗੁਰੂ ਕਹਿੰਦਾ ਹੈ ਪਰ ਉਹ ਮੇਰਾ ਚੇਲਾ ਹੋਣ ਦੇ ਕਾਬਲ ਨਹੀਂ ਹੈ। ਇਸ ਲਈ ਉਹ ਮੈਨੂੰ ਕਦੇ ਫੋਨ ਨਹੀਂ ਕਰਦਾ ਅਤੇ ਮੈਂ ਵੀ ਉਸ ਨੂੰ ਕਦੇ ਫੋਨ ਨਹੀਂ ਕੀਤਾ। ਉਸ ਦਾ ਗੁਰੂ ਕਹਿਲਾਉਣਾ ਮੇਰੇ ਲਈ ਅਪਮਾਨ ਵਰਗਾ ਹੈ।
ਇਕ ਸਮਾਂ ਸੀ, ਜਦੋਂ ਅੰਨਾ ਅਤੇ ਕੇਜਰੀਵਾਲ ਮਿਲ ਕੇ ''ਰਾਈਟ ਟੂ ਰਿਕਾਲ'' ਦੀ ਵਕਾਲਤ ਕਰਦੇ ਸਨ ਪਰ ਹੁਣ ਹਜ਼ਾਰੇ ਮੰਨਦੇ ਹਨ ਕਿ ਇਹ ਅਧਿਕਾਰ ਸਭ ਤੋਂ ਪਹਿਲਾਂ ਦਿੱਲੀ ਸਰਕਾਰ ''ਤੇ ਲਾਗੂ ਹੋਣਾ ਚਾਹੀਦਾ। ਉਨ੍ਹਾਂ ਨੇ ਇਸ ਮਾਮਲੇ ''ਚ ਦਿੱਲੀ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਜੇ ਮਾਕਨ ਦੀ ਮਿਸਾਲ ਦਿੱਤੀ, ਜਿਨ੍ਹਾਂ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦੇ ਦਿੱਤਾ ਸੀ। ਅੰਨਾ ਹਜ਼ਾਰੇ ਅਨੁਸਾਰ ਤਾਂ ਉਨ੍ਹਾਂ ਨੇ ਕੇਜਰੀਵਾਲ ਨੂੰ ਚਿਤਾਵਨੀ ਦਿੱਤੀ ਸੀ ਕਿ ਪਾਰਟੀ ''ਚ ਚਰਿੱਤਰਵਾਨ ਲੋਕਾਂ ਨੂੰ ਪਰਖਣਾ ਆਸਾਨ ਨਹੀਂ ਹੋਵੇਗਾ ਪਰ ਆਮ ਆਦਮੀ ਪਾਰਟੀ ਨੇ ਬਿਨਾਂ ਸੋਚੇ ਸਮਝੇ ਮੈਂਬਰਤਾ ਮੁਹਿੰਮ ਚਲਾਈ। ਇਸੇ ਦਾ ਨਤੀਜਾ ਹੈ ਕਿ ਕੇਜਰੀਵਾਲ ਦੇ ਕੀ ਮੰਤਰੀ ਸੰਗੀਨ ਦੋਸ਼ਾਂ ਦੇ ਘੇਰੇ ''ਚ ਹਨ। ਹਜ਼ਾਰੇ ਨੇ ਯਾਦ ਦਿਵਾਇਆ ਕਿ ਕੇਜਰੀਵਾਲ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਗੱਡੀ, ਬੰਗਲੇ ਵਰਗੀਆਂ ਸਹੂਲਤਾਂ ਨਾ ਲੈਣ ਦੀ ਗੱਲ ਕਹੀ ਸੀ ਪਰ ਉਹ ਇਸ ''ਤੇ ਖਰੇ ਨਹੀਂ ਉਤਰੇ। ਉਨ੍ਹਾਂ ਅਨੁਸਾਰ ਦਿੱਲੀ ਦੇ ਮੁੱਖ ਮੰਤਰੀ ਨੂੰ ਕੁਰਸੀ ਦਾ ਨਸ਼ਾ ਹੋ ਗਿਆ ਹੈ।


Disha

News Editor

Related News