ਲਾਲੂ ਬਣ ਰਹੇ ਹਨ ਬਿਹਾਰ ਦੀ ਬਦਨਾਮੀ ਦਾ ਕਾਰਨ: ਬਿੱਟਾ

07/23/2017 4:34:21 PM

ਪਟਨਾ— ਲਾਲੂ ਪ੍ਰਸਾਦ ਯਾਦਵ 'ਤੇ ਆਏ ਦਿਨ ਕੋਈ ਨਾ ਕੋਈ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਆਲ ਇੰਡੀਆ ਐਂਟੀ ਟੇਰਰਿਸਟ ਫਰੰਟ ਦੇ ਰਾਸ਼ਟਰੀ ਪ੍ਰਧਾਨ ਐਮ.ਐਸ ਬਿੱਟਾ ਨੇ ਲਾਲੂ ਪ੍ਰਸਾਦ ਯਾਦਵ 'ਤੇ ਸ਼ਿਕੰਜਾ ਕੱਸਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਕਾਰਨ ਪੂਰੇ ਵਿਸ਼ਵ 'ਚ ਬਿਹਾਰ ਦੀ ਬਦਨਾਮੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਿਹਾਰ ਸੋਨੇ ਦੀ ਚਿੜੀਆਂ ਬਣ ਸਕਦਾ ਹੈ ਪਰ ਧਰਮ ਅਤੇ ਰਾਜਨੀਤੀ ਬਿਹਾਰ ਦੀ ਤਰੱਕੀ 'ਚ ਬਹੁਤ ਵੱਡੀ ਰੁਕਾਵਟ ਹੈ। ਉਨ੍ਹਾਂ ਦੇ ਮੁਤਾਬਕ ਬਿਹਾਰ ਨੂੰ ਸੀ.ਐਮ ਦੇ ਰੂਪ 'ਚ ਪਹਿਲੇ ਵਾਲੇ ਨੀਤਿਸ਼ ਕੁਮਾਰ ਦੀ ਜ਼ਰੂਰਤ ਹੈ। 
ਬਿੱਟਾ ਨੇ ਕਿਹਾ ਕਿ ਭਾਰਤੀ ਸੈਨਾ ਹੁਣ ਇੰਨੀ ਸਮਰੱਥ ਬਣ ਚੁੱਕੀ ਹੈ ਕਿ ਉਹ ਯੁੱਧ 'ਚ ਦੁਸ਼ਮਣਾਂ ਦੇ ਦੰਦ ਖੱਟੇ ਕਰ ਸਕਦੀ ਹੈ। ਸੈਨਾ ਦੇ ਜਵਾਨ ਪਾਕਿਸਤਾਨ ਅਤੇ ਚੀਨ ਦੇ ਗਲਤ ਇਰਾਦਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਬਿੱਟਾ ਨੇ ਪਟਨਾ ਦੇ ਸ਼੍ਰੀ ਹਰਮਿੰਦਰ ਸਾਹਿਬ 'ਚ ਮੱਥਾ ਟੇਕਿਆ, ਜਿੱਥੇ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਬਿਹਾਰ ਦੀ ਤਰੱਕੀ ਲਈ ਵਾਹਿਗੁਰੂ ਤੋਂ ਦੁਆ ਕਰਦੇ ਹਨ।


Related News