ਸ਼ਰਾਬਬੰਦੀ ਨਾਲ ਬਿਹਾਰ ''ਚ ਕਿਡਨੀ, ਲਿਵਰ ਅਤੇ ਨਿਊਰੋ ਦੇ ਰੋਗੀਆਂ ''ਚ ਆਈ ਕਮੀ : ਨਿਤੀਸ਼

12/11/2017 8:45:46 AM

ਨਵੀਂ ਦਿੱਲੀ - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ਰਾਬਬੰਦੀ ਨੂੰ ਇਕ ਵਧੀਆ ਕਦਮ ਦੱਸਦੇ ਹੋਏ ਇਸ ਨੂੰ ਪੂਰੇ ਦੇਸ਼ 'ਚ ਲਾਗੂ ਕੀਤੇ ਜਾਣ ਦੀ ਅੱਜ ਵਕਾਲਤ ਕਰਦਿਆਂ ਕਿਹਾ ਕਿ ਬਿਹਾਰ 'ਚ ਇਕ ਸਾਲ ਦੇ ਅੰਦਰ ਹੀ ਕਿਡਨੀ  ਅਤੇ ਲਿਵਰ ਦੇ ਰੋਗੀਆਂ ਦੀ ਗਿਣਤੀ 'ਚ 39 ਫੀਸਦੀ ਅਤੇ ਨਿਊਰੋ ਸਬੰਧੀ ਬੀਮਾਰੀਆਂ ਨਾਲ ਪੀੜਤ ਰੋਗੀਆਂ ਦੀ ਗਿਣਤੀ 44 ਫੀਸਦੀ ਘਟੀ ਹੈ। ਜਦ (ਯੂ) ਪ੍ਰਧਾਨ ਨਿਤੀਸ਼ ਕੁਮਾਰ ਨੇ ਇਥੇ ਦਿੱਲੀ ਦੇ ਪਾਰਟੀ ਵਰਕਰਾਂ ਦੇ ਇਕ ਸੰਮੇਲਨ ਦੌਰਾਨ ਸੰਬੋਧਨ ਕਰਦਿਆਂ ਦੱਸਿਆ ਕਿ ਸਰਕਾਰ ਨੇ ਇਕ ਸਰਵੇਖਣ ਕਰਵਾਇਆ ਹੈ, ਜਿਸ ਵਿਚ ਸ਼ਰਾਬਬੰਦੀ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਦੇ ਇਕ ਸਾਲ ਦੌਰਾਨ ਸਰਕਾਰੀ ਹਸਪਤਾਲਾਂ 'ਚ ਆਉਣ ਵਾਲੇ ਮਰੀਜ਼ਾਂ ਦੀ ਤੁਲਨਾ ਕੀਤੀ ਗਈ ਹੈ। ਸੂਬੇ 'ਚ 1 ਅਪ੍ਰੈਲ 2016 ਤੋਂ ਸ਼ਰਾਬ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਗਈ ਸੀ।
 


Related News