ਕੋਟਰੋਪੀ ਹਾਦਸਾ: ਬੇਟੇ ਦੀ ਲਾਸ਼ ਦੇ ਅੱਧੇ ਭਾਗ ਨੂੰ ਇਸ ਤਰ੍ਹਾਂ ਘਰ ਲੈ ਕੇ ਆਇਆ ਪਰਿਵਾਰ

08/16/2017 10:49:09 AM

ਮੰਡੀ— ਹਿਮਾਚਲ ਦੇ ਮੰਡੀ ਜ਼ਿਲੇ 'ਚ ਹੋਏ ਕੋਟਰੋਪੀ 'ਚ ਐੈੱਚ. ਆਰ. ਟੀ. ਸੀ. ਹਾਦਸੇ 'ਚ ਕੰਡਕਟਰ ਦੇ ਸਰੀਰ ਦਾ ਅੱਧਾ ਭਾਗ ਹੀ ਬਰਾਮਦ ਹੋਇਆ ਹੈ। ਐੈੱਚ. ਆਰ. ਟੀ. ਸੀ. ਬਸ ਕੰਡੈਕਟਰ ਸਤਪਾਲ ਦਾ ਭਰਾ ਰਾਜਕੁਮਾਰ ਅਤੇ ਸਹੁਰੇ ਪਰਿਵਾਰ ਤੋਂ ਇਲਾਵਾ ਹੋਰ ਵੀ ਮੈਂਬਰ ਘਟਨਾ ਸਥਾਨ 'ਤੇ ਪਹੁੰਚੇ।
ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸ਼ਨ ਵੱਲੋਂ ਇੱਥੇ ਕੋਈ ਕਾਰਵਾਈ ਨਹੀਂ ਕੀਤੀ ਗਈ। ਮ੍ਰਿਤਕ ਦੇ ਭਰਾ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਰਾਤ 8.30 ਵਜੇ ਭਰਾ ਦੀ ਲਾਸ਼ ਦਾ ਅੱਧਾ ਭਾਗ ਹੀ ਬਰਾਮਦ ਹੋਇਆ ਹੈ। ਉਹ ਡਰੇ ਹੋਏ ਸਨ ਕਿ ਲਾਸ਼ ਨੂੰ ਕੋਈ ਜਾਨਵਰ ਨਾ ਖਾ ਗਿਆ ਹੋਵੇ। ਇਸ ਲਈ ਰਾਤ 10 ਵਜੇ ਉਨ੍ਹਾਂ ਨੇ ਲਾਸ਼ ਨੂੰ ਕੰਬਲ 'ਚ ਲਪੇਟ ਕੇ ਲੈ ਆਏ। ਰਾਤ ਭਰ ਸਕੂਲ ਮੈਦਾਨ 'ਚ ਰੁੱਕੇ। ਇੱਥੇ ਸੋਮਵਾਰ ਸਵੇਰੇ ਲਾਸ਼ ਜੋਗਿੰਦਰਨਗਰ ਹਸਪਤਾਲ 'ਚ ਲੈ ਕੇ ਗਏ। ਮਿਲੀ ਜਾਣਕਾਰੀ ਅਨੁਸਰ ਪ੍ਰਸ਼ਾਸ਼ਨ ਵੱਲੋਂ ਇਸ ਹਾਦਸੇ ਲਈ ਸਟਰੈਚਰ ਤੱਕ ਨਹੀਂ ਮਿਲਿਆਂ। ਜ਼ਿਕਰਯੋਗ ਹੈ ਕਿ ਕੋਟਰੋਪੀ ਹਾਦਸੇ 'ਚ 46 ਲੋਕਾਂ ਦੀ ਮੌਤ ਹੋਈ ਹੈ।


Related News