ਜਾਣੋ ਸੁਸ਼ਮਾ ਦੀ ਕਿਹੜੀ ਗੱਲ ''ਤੇ ਉਨ੍ਹਾਂ ਦੇ ਪਤੀ ਨੇ ਉੱਡਿਆ ਮਜ਼ਾਕ

04/28/2017 6:05:20 PM

ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਇਕ ਬਿਆਨ ''ਤੇ ਪਤੀ ਗਵਰਨਰ ਸਵਰਾਜ ਨੇ ਵੀ ਮਜ਼ੇ ਲਏ। ਸੁਸ਼ਮਾ ਸਵਰਾਜ ਨੇ ਇਕ ਮੀਟਿੰਗ ਦੌਰਾਨ ਕਿਹਾ ਸੀ ਕਿ ਮਰਦਾਂ ਨੂੰ ਘਰਾਂ ਦੇ ਕੰਮ ਕਰਨਾ ਸਿੱਖਣਾ ਚਾਹੀਦਾ ਅਤੇ ਔਰਤਾਂ ਨੂੰ ਮਾਰਸ਼ਲ ਆਰਟਮ ਸਿੱਖਣਾ ਚਾਹੀਦਾ। ਇਹ ਬਿਆਨ ਲੋਕਾਂ ਦਰਮਿਆਨ ਆਉਂਦੇ ਹੀ ਖਬਰ ਬਣ ਗਈ। ਗਵਰਨਰ ਸਵਰਾਜ ਨੇ ਵੀ ਇਸ ਨੂੰ ਸ਼ੇਅਰ ਕੀਤਾ ਪਰ ਵੱਖ ਅੰਦਾਜ ''ਚ। ਉਨ੍ਹਾਂ ਨੇ ਖਬਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਆਉਣ ਵਾਲਾ ਸਮਾਂ ਖਰਾਬ ਹੈ। ਹਾਲਾਂਕਿ ਬਾਅਦ ''ਚ ਸਵਰਾਜ ਨੇ ਸਾਫ ਕੀਤਾ ਕਿ ਸਮਾਨਤਾ ਮਿਲਣੀ ਘਰੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ।
ਗਵਰਨਰ ਸਵਰਾਜ ਦੇ ਉਸ ਟਵੀਟ ਨੂੰ ਕਾਫੀ ਪਸੰਦ ਕੀਤਾ ਗਿਆ। ਕਿਸੇ ਨੇ ਪੁੱਛਿਆ ਕਿ ਸਵਰਾਜ ਖਾਣਾ ਬਣਾਉਣਾ ਕਦੋਂ ਸਿੱਖ ਰਹੇ ਹੋ? ਉੱਥੇ ਹੀ ਕਿਸੇ ਨੇ ਲਿਖਿਆ ਕਿ ਉਨ੍ਹਾਂ ਨੂੰ ਸਵਰਾਜ ਦੇ ਮਜ਼ਾਕ ਦਾ ਤਰੀਕਾ ਕਾਫੀ ਪਸੰਦ ਹੈ। ਕਿਸੇ ਨੇ ਸੁਸ਼ਮਾ ਸਵਰਾਜ ਨੂੰ ਟੈਗ ਕਰ ਕੇ ਗਵਰਨਰ ਸਵਰਾਜ ਦੀ ਮਦਦ ਕਰਨ ਦੀ ਗੁਜਾਰਿਸ਼ ਵੀ ਕੀਤੀ। ਵੀਰਵਾਰ ਨੂੰ ਮੰਤਰੀਆਂ ਦੀ ਬੈਠਕ ''ਚ ਸੁਸ਼ਮਾ ਨੇ ਇਹ ਗੱਲ ਕਹੀ ਸੀ ਕਿ ਪੁਰਸ਼ਾਂ ਨੂੰ ਔਰਤਾਂ ਦੇ ਕੰਮ ਆਉਣਾ ਚਾਹੀਦਾ। ਉਸ ਮੀਟਿੰਗ ''ਚ ਔਰਤਾਂ ਲਈ ਬਣਨ ਵਾਲੀ ਰਾਸ਼ਟਰੀ ਪਾਲਿਸੀ ਦੀਆਂ ਗੱਲਾਂ ਹੋ ਰਹੀਆਂ ਸਨ।
16 ਸਾਲਾਂ ''ਚ ਪਹਿਲੀ ਵਾਰ ਸੋਧ ਹੋ ਰਹੀ ਉਸ ਪਾਲਿਸੀ ''ਚ ਸੁਸ਼ਮਾ ਨੇ ਕਿਹਾ ਸੀ ਕਿ ਪੁਰਸ਼ਾਂ ਨੂੰ ਕਾਲਜ ਅਤੇ ਘਰ ''ਚ ਗ੍ਰਹਿ ਵਿਗਿਆਨ ਪੜ੍ਹਾਇਆ ਜਾਣਾ ਚਾਹੀਦਾ ਅਤੇ ਔਰਤਾਂ ਨੂੰ ਫਿਜ਼ੀਕਲ ਐਜ਼ੂਕੇਸ਼ਨ, ਮਾਰਸ਼ਲ ਆਰਟ ਵੱਲ ਆਕਰਸ਼ਤ ਕਰਨਾ ਚਾਹੀਦਾ। ਉਸ ਮੀਟਿੰਗ ''ਚ ਕੁੱਲ 11 ਲੋਕ ਸਨ। ਜਿਸ ''ਚ ਮੰਤਰੀ ਨਿਰਮਲਾ ਸੀਤਾਰਮਨ, ਰਵੀ ਸ਼ੰਕਰ ਪ੍ਰਸਾਦ, ਵੈਂਕਈਆ ਨਾਇਡੂ, ਮੇਨਕਾ ਗਾਂਧੀ ਵੀ ਸ਼ਾਮਲ ਸਨ।


Disha

News Editor

Related News