ਮਲਬੇ ''ਚ ਦੱਬਣ ਨਾਲ ਕਿਸ਼ੋਰੀ ਦੀ ਮੌਤ, 9 ਘੰਟੇ ਬੰਦ ਰਿਹਾ ਦਿੱਲੀ-ਯਮੁਨੋਤਰੀ ਹਾਈਵੇਅ

06/26/2017 11:39:06 AM

ਦੇਹਰਾਦੂਨ— ਪਹਾੜਾਂ 'ਚ ਲਗਾਤਾਰ ਬਾਰਸ਼ ਆਫਤ ਬਣਦੀ ਜਾ ਰਹੀ ਹੈ। ਮਸੂਰੀ ਤੋਂ ਅੱਗੇ ਦਿੱਲੀ-ਯਮੁਨੋਤਰੀ ਹਾਈਵੇਅ 'ਤੇ ਮਲਬਾ ਆਉਣ ਨਾਲ ਸੜਕ ਬੰਦ ਹੋ ਗਈ ਹੈ। ਕਰੀਬ 9 ਘੰਟੇ ਬਾਅਦ ਇਸ ਸੜਕ 'ਤੇ ਆਵਾਜਾਈ ਬੰਦ ਰਹੀ। ਮਸੂਰੀ-ਟਿਹਰੀ ਮਾਰਗ 'ਤੇ ਬਾਟਾਘਾਟ ਨੇੜੇ ਜ਼ਮੀਨ ਖਿੱਸਕਣ ਨਾਲ ਮਲਬੇ 'ਚ ਦੱਬਣ ਨਾਲ ਇਕ ਕਿਸ਼ੋਰੀ ਦੀ ਮੌਤ ਹੋ ਗਈ। ਰਾਤੀ ਸੁਮਨਕਯਾਰੀ ਅਤੇ ਖਰਸੌਨ ਕਿਆਰੀ ਵਿਚਕਾਰ ਦਿੱਲੀ-ਯਮੁਨੋਤਰੀ ਮਾਰਗ ਜ਼ਮੀਨ ਖਿੱਸਕਣ ਨਾਲ ਬੰਦ ਹੋ ਗਿਆ। 9 ਘੰਟੇ ਬਾਅਦ ਇਸ ਮਾਰਗ ਤੋਂ ਸਵੇਰੇ ਦੇ ਸਮੇਂ ਮਲਬਾ ਹਟਾਇਆ ਗਿਆ। ਇਸ ਨਾਲ ਯਮੁਨੋਤਰੀ ਜਾਣ ਵਾਲੇ ਯਾਤਰੀ ਵੀ ਰਸਤੇ 'ਚ ਹੀ ਰੁੱਕੇ ਰਹੇ। ਮਸੂਰੀ-ਟਿਹਰੀ ਮਾਰਗ 'ਤੇ ਬਾਟਾਘਾਟ ਨੇੜੇ ਪੁਸ਼ਤੇ ਦਾ ਮਲਬਾ ਮਕਾਨ 'ਤੇ ਡਿੱਗ ਗਿਆ। ਇਸ ਨਾਲ 16 ਸਾਲ ਦੀ ਲੜਕੀ ਦੀ ਦੱਬਣ ਨਾਲ ਮੌਤ ਹੋਈ। ਘਟਨਾ ਅੱਧੀ ਰਾਤ ਦੇ ਬਾਅਦ ਕਰੀਬ 2.30 ਵਜੇ ਦੀ ਹੈ। ਇਸ ਦੌਰਾਨ ਪਰਿਵਾਰ ਦੇ ਹੋਰ ਤਿੰਨ ਮੈਂਬਰਾਂ ਨੇ ਭੱਜ ਕੇ ਜਾਨ ਬਚਾਈ। ਐਸ.ਡੀ.ਆਰ.ਐਫ ਦੀ ਟੀਮ ਨੂੰ ਮਲਬੇ ਤੋਂ ਲਾਸ਼ ਕੱਢਣ 'ਚ ਕਰੀਬ 4 ਘੰਟੇ ਲੱਗ ਗਏ।


Related News