ਅਗਵਾ ਹੋਣ ਦੇ ਕੁਝ ਘੰਟਿਆਂ ਬਾਅਦ ਸ਼ਮਸ਼ਾਨਘਾਟ ''ਚੋਂ ਮਿਲਿਆ ਮਾਸੂਮ

09/22/2017 6:05:53 PM

ਸੋਲਨ— ਸੋਲਨ ਦੇ ਨਾਲਾਗੜ੍ਹ 'ਚ ਇਕ ਸਨਸਨੀਖੇਜ ਘਟਨਾ ਸਾਹਮਣੇ ਆਈ ਹੈ। ਜਿਥੇ ਇਕ ਹੋਟਲ ਵਪਾਰੀ ਦੇ ਘਰ ਚੋਂ ਸਾਢੇ ਤਿੰਨ ਸਾਲ ਦੇ ਬੱਚੇ ਨੂੰ ਅਗਵਾ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਅਗਵਾ ਹੋਣ ਤੋਂ ਬਾਅਦ ਬੱਚਾ ਨਜ਼ਦੀਕੀ ਸ਼ਮਸ਼ਾਨਘਾਟ ਤੋਂ ਮਿਲ ਗਿਆ ਹੈ ਪਰ ਬੱਚੇ ਦੇ ਲਾਪਤਾ ਹੋਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ। ਘਟਨਾ ਦੌਰਾਨ ਮਾਸੂਮ ਦਿਵਾਂਸ਼ ਰਾਣਾ ਘਰ ਦੇ ਵੇਹੜੇ 'ਚ ਖੇਡ ਰਿਹਾ ਸੀ। ਉਸ ਨਾਲ ਪਿੰਡ ਦੇ ਕੁਝ ਹੋਰ ਬੱਚੇ ਵੀ ਖੇਡ ਰਹੇ ਸਨ। ਇਸ ਦੌਰਾਨ ਅਚਾਨਕ ਉਹ ਲਾਪਤਾ ਹੋ ਗਿਆ।
ਪਿੰਡ ਵਾਲਿਆਂ ਨੇ ਮਾਸੂਮ ਨੂੰ ਲੱਭਣ 'ਚ ਕੀਤੀ ਮਦਦ
ਜਾਣਕਾਰੀ ਅਨੁਸਾਰ ਘਟਨਾ ਨਾਲਾਗੜ੍ਹ ਦੇ ਪੰਜਹੌਰਾ ਪਿੰਡ ਦੀ ਹੈ। ਬੱਚੇ ਦੇ ਪਰਿਵਾਰ ਤੋਂ ਇਲਾਵਾ ਪਿੰਡ ਵਾਲਿਆਂ ਨੇ ਵੀ ਉਸ ਨੂੰ ਲੱਭਣ 'ਚ ਪੂਰੀ ਮਦਦ ਕੀਤੀ ਪਰ ਕੋਈ ਸਬੂਤ ਹੱਥ ਨਹੀਂ ਲੱਗਿਆ। ਜਿਸ ਤੋਂ ਬਾਅਦ ਬੱਚੇ ਦੇ ਘਰਦਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮਾਸੂਮ ਦੇ ਪਿਤਾ ਅਮਿਤ ਰਾਣਾ ਨੇ ਦੱਸਿਆ ਕਿ ਵੀਰਵਾਰ ਦੇਰ ਸ਼ਾਮ 6 ਵਜੇ ਉਨਾਂ ਨੂੰ ਫੋਨ ਆਇਆ ਕਿ ਦਿਵਾਂਸ਼ ਲਾਪਤਾ ਹੈ। ਇਸ ਤੋਂ ਬਾਅਦ ਉਸ ਦੀ ਭਾਲ ਕੀਤੀ ਗਈ।
ਕਈ ਘੰਟੇ ਬੀਤ ਜਾਣ ਤੋਂ ਬਾਅਦ ਮਾਸੂਮ ਦੇ ਪਰਿਵਾਰ ਵਾਲਿਆਂ ਨੂੰ ਕਿਸੇ ਪ੍ਰਵਾਸੀ ਦਾ ਫੋਨ ਆਇਆ ਕਿ ਉਨ੍ਹਾਂ ਦਾ ਬੱਚਾ ਪਿੰਡ ਦੇ ਸ਼ਮਸ਼ਾਨਘਾਟ ਨਜ਼ਦੀਕ ਰੋ ਰਿਹਾ ਹੈ। ਜਦੋਂ ਉੱਥੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਗਿਆ ਹੈ ਕਿ ਉਨ੍ਹਾਂ ਦਾ ਬੱਚਾ ਕਾਫੀ ਡਰਿਆ ਹੋਇਆ ਸੀ। ਪੁਲਸ ਨੇ ਇਸ ਸੰਬੰਧ 'ਚ ਕੇਸ ਦਰਜ ਕਰ ਲਿਆ ਹੈ।


Related News