ਐਤਵਾਰ ਤੱਕ ਦਿੱਲੀ ਵਾਲਿਆਂ ਦੀਆਂ ਵਧਣਗੀਆਂ ਪਰੇਸ਼ਾਨੀਆਂ- ਕੇਜਰੀਵਾਲ

04/21/2017 5:01:50 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਗਰ ਨਿਗਮ ਚੋਣਾਂ ''ਚ ਭਾਜਪਾ ਅਤੇ ਕਾਂਗਰਸ ''ਤੇ ਸਿਆਸਤ ਦਾ ਦੋਸ਼ ਲਾਉਂਦੇ ਹੋਏ ਬਿਜਲੀ ਅਤੇ ਪਾਣੀ ਦੀ ਕਟੌਤੀ ਵਰਗੀਆਂ ਪਰੇਸ਼ਾਨੀਆਂ ''ਚ ਅਗਲੇ 2 ਦਿਨਾਂ ਤੱਕ ਵਾਧਾ ਹੋਣ ਦੀ ਗੱਲ ਕਹੀ ਹੈ। ਐਤਵਾਰ ਨੂੰ ਦਿੱਲੀ ਨਗਰ ਨਿਗਮ ਚੋਣਾਂ ਲਈ ਵੋਟਾਂ ਹੋਣੀਆਂ ਹਨ। ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਪੂਰਬੀ ਅਤੇ ਬਾਹਰੀ ਦਿੱਲੀ ਦੇ ਕਈ ਇਲਾਕਿਆਂ ''ਚ ਬਿਜਲੀ ਕਟੌਤੀ ਦੀਆਂ ਸ਼ਿਕਾਇਤਾਂ ''ਚ ਵਾਧਾ ਹੋਣ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਾਂਚ ''ਚ 70 ਥਾਂਵਾਂ ''ਤੇ ਬਿਜਲੀ ਦੇ ਟਰਾਂਸਫਰ ਤੋਂ ਤੇਲ ਚੋਰੀ ਹੋਣ ਦੀ ਗੱਲ ਸਾਹਮਣੇ ਆਈ ਹੈ। ਸ਼ੁਰੂਆਤੀ ਜਾਂਚ ''ਚ ਟਰਾਂਸਫਾਰਮਰਾਂ ਤੋਂ ਤੇਲ ਚੋਰੀ ਦੀਆਂ ਵਾਰਦਾਤਾਂ ''ਚ ਭਾਜਪਾ ਅਤੇ ਕਾਂਗਰਸ ਦੇ ਵਰਕਰਾਂ ਦੀ ਹਿੱਸੇਦਾਰੀ ਸਾਹਮਣੇ ਆਈ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਇਲਾਕਿਆਂ ''ਚ ਸੀਵਰ ਪਾਈਪਲਾਈਨਾਂ ''ਚ ਸੀਮੈਂਟ ਦੀਆਂ ਬੋਰੀਆਂ ਪਾਉਣ ਦੀਆਂ ਸ਼ਿਕਾਇਤਾਂ ਵੀ ਮਿਲੀਆਂ ਹਨ। ਜਿਸ ਨਾਲ ਸੀਵਰ ਦਾ ਪਾਣੀ ਸੜਕਾਂ ''ਤੇ ਵਧਣ ਨਾਲ ਗੰਦਗੀ ਦੀ ਸਮੱਸਿਆ ਡੂੰਘੀ ਹੋ ਗਈ ਹੈ।
ਕੇਜਰੀਵਾਲ ਨੇ ਇਸ ਨੂੰ ਭਾਜਪਾ ਅਤੇ ਕਾਂਗਰਸ ਦੀ ਤੁੱਛ (ਮਾਮੂਲੀ) ਸਿਆਸੀ ਹੱਥਕੰਡੇ ਦੱਸਦੇ ਹੋਏ ਜਨਤਾ ਨੂੰ ਐਤਵਾਰ ਤੱਕ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ''ਚ ਵਾਧਾ ਹੋਣ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਇਸ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਸਾਹਮਣੇ ਆਉਣ ''ਤੇ ਜਨਤਾ ਤੋਂ ਦਿੱਲੀ ਸਰਕਾਰ ਦੀਆਂ ਕਈ ਹੈਲਪਲਾਈਨ ''ਤੇ ਤੁਰੰਤ ਸੂਚਨਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀਆਂ ਟੀਮਾਂ ਹਰ ਸਮੇਂ ਇਨ੍ਹਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰਨਗੀਆਂ। ਇਸ ਦੌਰਾਨ ਉਨ੍ਹਾਂ ਨੇ ਇਕ ਵਾਰ ਫਿਰ ਕਾਂਗਰਸ ਨੂੰ ਚੋਣਾਂ ਦੀ ਬਾਜੀ ਤੋਂ ਬਾਹਰ ਹੋ ਚੁਕੀ ਪਾਰਟੀ ਦੱਸਦੇ ਹੋਏ ਜਨਤਾ ਤੋਂ ਕਾਂਗਰਸ ਦੇ ਉਮੀਦਵਾਰਾਂ ਨੂੰ ਵੋਟ ਦੇ ਕੇ ਆਪਣੇ ਵੋਟ ਖਰਾਬ ਨਾ ਕਰਨ ਦੀ ਅਪੀਲ ਕੀਤੀ। ਭਾਜਪਾ ਨੂੰ ਨਿਗਮ ਦੀ ਮੌਜੂਦ ਬਦਹਾਲੀ ਲਈ ਜ਼ਿੰਮੇਵਾਰ ਦੱਸਦੇ ਹੋਏ ਕੇਜਰੀਵਾਲ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਭਾਜਪਾ ਨੂੰ ਵੋਟ ਦੇਣ ''ਤੇ ਡੇਂਗੂ ਵਰਗੀਆਂ ਮੌਸਮੀ ਬੀਮਾਰੀਆਂ ਅਤੇ ਗੰਦਗੀ ਤੋਂ ਛੁਟਕਾਰਾ ਨਾ ਮਿਲਣ ਦਾ ਦੋਸ਼ ਫਿਰ ਜਨਤਾ ਦੇ ਸਿਰ ''ਤੇ ਹੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ''ਚ 10 ਸਾਲ ਦੇ ਭਾਜਪਾ ਦੇ ਕੁਸ਼ਾਸਨ ਕਾਰਨ ਹੀ ਗੰਦਗੀ ਅਤੇ ਬੀਮਾਰੀਆਂ ਨਾਲ ਜਨਤਾ ਨੂੰ ਜੂਝਣਾ ਪੈ ਰਿਹਾ ਹੈ। ਇਸ ਤੋਂ ਬਾਅਦ ਵੀ ਭਾਜਪਾ ਨੂੰ ਵੋਟ ਦੇਣ ''ਤੇ ਜਨਤਾ ਦਿੱਲੀ ਸਰਕਾਰ ਨੂੰ ਫਿਰ ਦੋਸ਼ ਨਾ ਦੇਵੇ।


Disha

News Editor

Related News