ਕੇਜਰੀਵਾਲ ਨੇ ਨਿੱਜੀ ਸਕੂਲਾਂ ਨੂੰ ਦਿੱਤੀ ਚਿਤਾਵਨੀ

08/18/2017 4:21:22 PM

ਨਵੀਂ ਦਿੱਲੀ—ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਨਿੱਜੀ ਸਕੂਲਾਂ ਨੂੰ ਸਖਤ ਲਹਿਜੇ 'ਚ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੀ ਮਨਮਾਨੀ ਨਹੀਂ ਸਹਿਣਗੇ। ਚਾਰ ਮਹੀਨੇ ਬਾਅਦ ਮੀਡੀਆ ਦੇ ਸਾਹਮਣੇ ਆਏ ਕੇਜਰੀਵਾਲ ਨੇ ਕਿਹਾ ਕਿ ਪਿਛਲੀ ਸਰਕਾਰਾਂ ਨੇ ਢਿਲਾਈ ਕੀਤੀ ਹੈ, ਪਰ ਉਹ ਇਸ ਤਰ੍ਹਾਂ ਨਹੀਂ ਕਰਨਗੇ। ਮੁੱਖ ਮੰਤਰੀ ਨੇ 449 ਪ੍ਰਾਈਵੇਟ ਸਕੂਲਾਂ 'ਤੇ ਮਨਮਾਨੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਨਿਯਮਾਂ ਦਾ ਉਲੰਘਣ ਕਰ ਰਹੇ ਹਨ। ਜੇਕਰ ਪ੍ਰਾਈਵੇਟ ਸਕੂਲ ਮਾਤਾ-ਪਿਤਾ ਨੂੰ ਲੁਟਣਗੇ ਤਾਂ ਉਹ ਅਸੀਂ ਨਹੀਂ ਹੋਣ ਦੇਵਾਂਗੇ। ਹੁਣ ਸਰਕਾਰ ਚੁੱਪ ਨਹੀਂ ਬੈਠੇਗੀ।
ਸਕੂਲਾਂ ਦਾ ਕਰਨਗੇ ਟੇਕਓਵਰ
ਕੇਜਰੀਵਾਲ ਨੇ ਕਿਹਾ ਕਿ ਮੌਜੂਦਾ ਦਿੱਲੀ ਸਰਕਾਰ ਸਿੱਖਿਆ ਨੂੰ ਅਭਿੰਨ ਅੰਗ ਮੰਨਦੀ ਹੈ, ਹੁਣ ਤੱਕ ਦੋ ਹਿੱਸੇ ਸੀ ਸਰਕਾਰੀ ਅਤੇ ਪ੍ਰਾਈਵੇਟ। ਪ੍ਰਾਈਵੇਟ 'ਚ ਪੈਸੇ ਵਾਲਿਆਂ ਦੇ ਬੱਚੇ ਪੜ੍ਹਦੇ ਸੀ, ਸਰਕਾਰੀ 'ਚ ਗਰੀਬ ਲੋਕਾਂ ਦੇ ਬੱਚੇ ਪੜ੍ਹਦੇ ਸੀ, ਅਸੀਂ ਇਹ ਗੈਪ ਘੱਟ ਕੀਤਾ ਹੈ। ਅਸੀਂ ਸਰਕਾਰੀ ਸਿੱਖਿਆ ਪ੍ਰਣਾਲੀ ਨੂੰ ਵਧੀਆ ਕੀਤਾ ਹੈ। ਅਸੀਂ ਸਕੂਲਾਂ ਨੂੰ ਅਪੀਲ ਕਰਦੇ ਹਾਂ ਕਿ ਅਨਿਲ ਦੇਵ ਸਿੰਘ ਦੀ ਸਿਫਾਰਿਸ਼ ਲਾਗੂ ਕਰਨ। ਜੇਕਰ ਨਹੀਂ ਤਾਂ ਅਸੀਂ ਸਕੂਲਾਂ ਦਾ ਟੇਕਓਵਰ ਕਰਾਂਗੇ। ਕੇਜਰੀਵਾਲ ਨੇ ਕਿਹਾ ਕਿ ਸਾਰੇ ਸਕੂਲਾਂ ਦੇ ਅਕਾਉਂਟ ਚੈਕ ਕਰਾਏ ਜਾਣਗੇ ਅਤੇ ਯਕੀਨੀ ਕਰਨਗੇ ਕਿ ਫੀਸ ਵਾਪਸ ਹੋਵੇ। ਸਾਡੀ ਕੋਸ਼ਿਸ਼ ਹੈ ਕਿ ਸਾਰੀ ਸੰਸਥਾ ਕੋਰਟ ਅਤੇ ਕਮੇਟੀ ਦੀ ਗੱਲ ਮੰਨਣਗੇ।
ਅਸਲ 'ਚ ਦਿੱਲੀ ਸਰਕਾਰ ਨੇ ਦਿੱਲੀ ਹਾਈ ਕੋਰਟ 'ਚ ਹਲਫਨਾਮਾ ਦੇ ਕੇ ਕਿਹਾ ਸੀ ਕਿ ਦਿੱਲੀ ਹਾਈ ਕੋਰਟ ਦੀ ਬਣਾਈ ਕਮੇਟੀ ਦੀ ਸਿਫਾਰਿਸ਼ 449 ਪ੍ਰਾਈਵੇਟ ਸਕੂਲ ਨਹੀਂ ਮੰਨ ਰਹੇ ਅਤੇ ਲਗਾਤਾਰ ਨਿਯਮ ਦਾ ਉਲੰਘਣ ਕਰ ਰਹੇ ਹਨ। ਇਸ ਲਈ ਸਰਕਾਰ ਇਸ ਨੂੰ ਟੇਕਓਵਰ ਕਰਨ ਨੂੰ ਤਿਆਰ ਹੈ। ਜ਼ਿਕਰਯੋਗ ਹੈ ਕਿ ਦਿੱਲੀ ਨਗਰ ਨਿਗਮ ਚੋਣਾਂ ਹਾਰਨ ਦੇ ਬਾਅਦ ਕੇਜਰੀਵਾਲ ਦੀ ਇਹ ਪਹਿਲੀ ਪ੍ਰੈੱਸ ਕਾਨਫਰੰਸ ਹੈ। ਇਸ ਤੋਂ ਪਹਿਲਾਂ 21 ਅਪ੍ਰੈਲ ਨੂੰ ਕੇਜਰੀਵਾਲ ਨੇ ਆਖਰੀ ਵਾਰ ਮੀਡੀਆ ਨਾਲ ਗੱਲ ਕੀਤੀ ਸੀ।


Related News