ਮੌਤ ਦਾ ਭੇਦ ਖੋਲ੍ਹਣ ਲਈ ਲਾਸ਼ ਨੂੰ 3 ਘੰਟੇ ਰੱਖਿਆ ਖੁੱਲ੍ਹੇ ''ਚ , ਰਹੱਸ ਅਜੇ ਤੱਕ ਬਰਕਰਾਰ

08/14/2017 2:23:00 PM

ਯਮੁਨਾਨਗਰ — ਇਕ ਪ੍ਰਾਇਮਰੀ ਅਧਿਆਪਕ ਨੂੰ ਸਵੇਰੇ ਬੇਹੋਸ਼ੀ ਦੀ ਹਾਲਤ 'ਚ ਟਰਾਮਾ ਸੈਂਟਰ 'ਚ ਦਾਖਲ ਕਰਵਾਇਆ ਗਿਆ। ਡਾਕਟਰ  ਨੇ ਜ਼ਰੂਰੀ ਜਾਂਚ ਕਰਨ ਤੋਂ ਬਾਅਦ ਅਧਿਆਪਕ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸ਼ਨੀਵਾਰ ਨੂੰ ਦੇਰ ਹੋਣ ਦੇ ਕਾਰਣ ਪੁਲਸ ਨੇ ਮ੍ਰਿਤਕ ਡਾਕਟਰ ਦਾ ਪੋਸਟਮਾਰਟਮ ਐਤਵਾਰ ਸਵੇਰੇ ਕਰਵਾਇਆ। ਇਸ ਤੋਂ ਬਾਅਦ ਪਰਿਵਾਰ ਵਾਲੇ ਲਾਸ਼ ਨੂੰ ਲੈ ਕੇ ਘਰ ਜਾ ਹੀ ਰਹੇ ਸਨ ਕਿ ਰਸਤੇ ਵਿਚੋਂ ਹੀ ਵਾਪਸ ਲੈ ਆਏ ਅਤੇ ਪੋਸਟਮਾਰਟਮ ਕਰਵਾਉਣ ਦੀ ਮੰਗ ਕਰਨ ਲੱਗੇ। ਪਰਿਵਾਰ ਵਾਲਿਆਂ ਨੇ ਮ੍ਰਿਤਕ ਦੀ ਮੌਤ ਨੂੰ ਲੈ ਕੇ ਸ਼ੱਕ ਜ਼ਾਹਰ ਕੀਤਾ ਹੈ।

PunjabKesari
ਜਾਣਕਾਰੀ ਦੇ ਅਨੁਸਾਰ ਪਿੰਡ ਦੁਸਾਨੀ ਦਿਲਬਾਗ ਸਿੰਘ(42) ਸ਼ਿਵਪੁਰੀ ਕਾਲੋਨੀ 'ਚ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਸੀ ਅਤੇ ਗੜੀ ਬੰਜਾਰਾ 'ਚ ਜੇ.ਬੀ.ਟੀ. ਅਹੁਦੇ 'ਤੇ ਨਿਯੁਕਤ ਸੀ। ਬੀਤੀ ਦੁਪਹਿਰ ਲਗਭਗ 2 ਵਜੇ ਬਾਈਕ 'ਤੇ ਸਵਾਰ ਹੋ ਕੇ ਕਮਾਨੀ ਚੌਂਕ ਤੋਂ ਲੰਘ ਰਿਹਾ ਸੀ। ਇਸ ਦੌਰਾਨ ਉਸਦੇ ਛਾਤੀ 'ਚ ਦਰਦ ਦੀ ਸ਼ਿਕਾਇਤ ਹੋਈ ਤਾਂ ਨਾਲ ਦੀ ਦੁਕਾਨ 'ਤੇ ਜਾ ਕੇ ਬੇਹੋਸ਼ ਹੋ ਕੇ ਡਿੱਗ ਪਿਆ। ਆਸਪਾਸ ਦੇ ਲੋਕਾਂ ਨੇ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਪੁਲਸ ਨੇ ਐਂਬੁਲੈਂਸ ਦੀ ਸਹਾਇਤਾ ਨਾਲ ਉਸਨੂੰ ਟ੍ਰਾਮਾ ਸੈਂਟਰ ਦਾਖਿਲ ਕਰਵਾਇਆ ਜਿਥੇ ਡਾਕਟਰ ਨੇ ਜਾਂਚ ਕਰਨ ਤੋਂ ਬਾਅਦ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੇ ਬੀਤੀ ਸਵੇਰ ਲਾਸ਼ ਦਾ ਪੋਸਟਮਾਰਟਮ ਕਰਵਾਇਆ। ਲਾਸ਼ ਲੈ ਕੇ ਪਰਿਵਾਰ ਵਾਲੇ ਚਲੇ ਗਏ। ਇਸ ਦੌਰਾਨ ਹਸਪਤਾਲ ਸਟਾਫ ਵਲੋਂ ਕਿਸੇ ਨੇ ਕਿਹਾ ਕਿ ਦਿਲਬਾਗ ਦੀ ਮੌਤ ਦਾ ਕਾਰਨ ਸਿਰ 'ਚ ਲੱਗੀ ਸੱਟ ਵੀ ਹੋ ਸਕਦੀ ਹੈ। ਇਸੇ ਗੱਲ 'ਤੇ ਪਰਿਵਾਰ ਵਾਲੇ ਲਾਸ਼ ਨੂੰ ਰਸਤੇ 'ਚੋਂ ਹੀ ਵਾਪਸ ਲੈ ਆਏ ਅਤੇ ਦੋਬਾਰਾ ਪੋਸਟਮਾਰਟਮ ਦੀ ਮੰਗ ਕਰਨ ਲੱਗੇ। ਪਰਿਵਾਰ ਵਾਲਿਆਂ ਦੀ ਮੰਗ 'ਤੇ ਪੁਲਸ ਨੇ ਸਵੇਰੇ ਲਗਭਗ 11 ਵਜੇ ਜ਼ਿਲਾ ਸਿਹਤ ਵਿਭਾਗ ਨੂੰ ਫਿਰ ਤੋਂ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਪਰ ਕਿਸੇ ਵੀ ਸੰਬੰਧਤ ਅਧਿਕਾਰੀ ਨੇ ਜਵਾਬ ਨਹੀਂ ਦਿੱਤਾ। ਪੁਲਸ ਨੇ ਸਿਵਿਲ ਸਰਜਨ ਨੂੰ ਫੋਨ ਕੀਤਾ ਪਰ ਉਨ੍ਹਾਂ ਨੇ ਮਾਮਲੇ ਨੂੰ ਲੈ ਕੇ ਮੈਡੀਕਲ ਸੁਪਰਡੰਟ ਨਾਲ ਗੱਲ ਕਰਨ ਲਈ ਕਿਹਾ। ਪੁਲਸ ਨੂੰ ਜਦੋਂ ਕਿਸੇ ਵੀ ਅਧਿਕਾਰੀ ਨੇ ਠੀਕ ਜਵਾਬ ਨਾ ਦਿੱਤਾ ਤਾਂ ਪੁਲਸ ਨੇ ਆਪਣੇ ਸੀਨੀਅਰ ਅਧਿਕਾਰੀ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਪਰ ਦੁਪਹਿਰ 2 ਵਜੇ ਤੱਕ ਕੋਈ ਡਾਕਟਰ ਨਹੀਂ ਆਇਆ। ਦੁਪਹਿਰ ਲਗਭਗ ਸਵਾ 2 ਵਜੇ ਉਪ ਸਿਵਿਲ ਸਰਜਨ ਡਾ. ਰਾਕੇਸ਼ ਨਾਗਰ ਆਏ ਅਤੇ ਉਨ੍ਹਾਂ ਨੇ ਪੋਸਟਮਾਰਟਮ ਦੇ ਲਈ ਬੋਰਡ ਬਣਾਉਣ ਲਈ ਕਿਹਾ। ਉਨ੍ਹਾਂ ਦੇ ਨਿਰਦੇਸ਼ਾਂ ਦੇ ਇਕ ਘੰਟੇ ਬਾਅਦ ਬੋਰਡ ਦੇ ਡਾਕਟਰ ਆਏ ਜਿਸ ਬਾਅਦ ਪੋਸਟਮਾਰਟਮ ਹੋ ਸਕਿਆ।

PunjabKesari
ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਦੌਬਾਰਾ ਤੋਂ ਪੋਸਟਮਾਰਟਮ ਕਰਵਾਉਣ ਦੇ ਇੰਤਜ਼ਾਰ ਦੇ ਦੌਰਾਨ ਲਾਸ਼ ਖੁੱਲੇ 'ਚ ਹੀ ਸਟ੍ਰੇਚਰ 'ਤੇ ਹੀ ਪਿਆ ਰਿਹਾ ਅਤੇ ਪਰਿਵਾਰ ਵਾਲਿਆਂ ਨੇ ਖੁਦ ਹੀ ਬਰਫ ਮੰਗਵਾ ਕੇ ਲਾਸ਼ ਨੂੰ ਖਰਾਬ ਹੋਣ ਤੋਂ ਬਚਾਉਣ ਦਾ ਪ੍ਰਬੰਧ ਕੀਤਾ ਪਰ ਹਸਪਤਾਲ ਪ੍ਰਸ਼ਾਸਨ ਵਲੋਂ ਲਾਸ਼ ਨੂੰ ਲਾਸ਼ ਘਰ 'ਚ ਨਹੀਂ ਰੱਖਿਆ ਗਿਆ। ਇਸ ਲਈ ਪਰਿਵਾਰ ਵਾਲਿਆਂ ਨੇ ਹਸਪਤਾਲ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਸਵਾਲ ਚੁੱਕੇ।
ਮਾਮਲੇ ਦੀ ਜਾਂਚ ਨੂੰ ਲੈ ਕੇ ਜਾਂਚ ਅਧਿਕਾਰੀ ਏ.ਐਸ.ਆਈ. ਰਾਮਪਾਲ ਨੇ ਦੱਸਿਆ ਕਿ ਪੁਲਸ ਦੀ ਜਾਂਚ ਜਾਰੀ ਹੈ। ਪਰਿਵਾਰ ਵਾਲਿਆਂ ਦੀ ਮੰਗ 'ਤੇ ਦੌਬਾਰਾ ਪੋਸਟਮਾਰਟਮ ਕਰਵਾਇਆ ਗਿਆ ਹੈ। ਫਿਲਹਾਲ ਮੌਤ ਦਾ ਸਹੀ ਕਾਰਨ ਕੀ ਹੈ, ਇਸਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ।


Related News