CM ਨੇ ਕੇਦਾਰਨਾਥ ਮੁੜ ਨਿਰਮਾਣ ਕੰਮਾਂ ਦਾ ਲਿਆ ਜ਼ਾਇਜਾ, ਮੰਦਰ ਕੰਪਲੈਕਸ ਨੂੰ 16 ਫੁੱਟ ਵਧਾਉਣ ਲਈ ਦਿੱਤੇ ਨਿਰਦੇਸ਼

12/10/2017 5:07:36 PM

ਦੇਹਰਾਦੂਨ— ਪ੍ਰਧਾਨਮੰਤਰੀ ਦੇ ਡ੍ਰੀਮ ਪ੍ਰੋਜੈਕਟ ਕੇਦਾਰਨਾਥ ਦੇ ਮੁੜ ਨਿਰਮਾਣ ਕੰਮਾਂ ਦਾ ਜ਼ਾਇਜਾ ਲੈਣ ਉਤਰਾਖੰਡ ਦੇ ਮੁੱਖਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਅਤੇ ਮੁੱਖ ਸਕੱਤਰ ਉਪਲ ਕੁਮਾਰ ਸਿੰਘ ਸ਼ਨੀਵਾਰ ਨੂੰ ਕੇਦਾਰਨਾਥ ਪੁੱਜੇ।
ਮੁੱਖਮੰਤਰੀ ਨੇ ਕੇਦਾਰਨਾਥ 'ਚ ਚੱਲ ਰਹੇ ਮੁੜ ਨਿਰਮਾਣ ਕੰਮਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਕਿਹਾ ਕਿ ਨਵੀਂ ਕੇਦਾਰਪੁਰੀ 'ਚ ਯਾਤਰੀਆਂ ਵੱਲੋਂ ਜ਼ਿਆਦਾ ਵਧੀਆ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਸੀ.ਐਮ ਨੇ ਕਿਹਾ ਕਿ ਮੰਦਰ ਤੋਂ ਸਰਕਿਲ ਪੁਆਇੰਟ ਤੱਕ ਬਣ ਰਹੇ ਪੈਦਲ ਮਾਰਗ 'ਤੇ ਪੁਰਾਣੀ ਸ਼ੈਲੀ ਦੇ ਪੱਧਰ ਦੀ ਵਰਤੋਂ ਕੀਤੀ ਜਾਵੇਗੀ। 
ਤ੍ਰਿਵੇਂਦਰ ਰਾਵਤ ਨੇ ਕਿਹਾ ਕਿ ਗੌਰੀਕੁੰਡ ਤੋਂ ਕੇਦਾਰਨਾਥ ਧਾਮ ਤੱਕ ਘੋੜੇ-ਖੱਚਰ ਅਤੇ ਪੈਦਲ ਯਾਤਰੀਆਂ ਲਈ 2 ਵੱਖ-ਵੱਖ ਰਸਤੇ ਬਣਾਏ ਜਾਣਗੇ। ਸੀ.ਐਮ ਨੇ ਜ਼ਿਲਾ ਅਧਿਕਾਰੀ ਨੂੰ ਕੇਦਾਰਨਾਥ ਮੰਦਰ ਕੰੰਪਲੈਕਸ ਨੂੰ 16 ਫੁੱਟ ਤੱਕ ਵਧਾਏ ਜਾਣ ਦੇ ਨਿਰਦੇਸ਼ ਦਿੱਤੇ।


Related News