ਦੇਸ਼ ਵਾਸੀਆਂ ਨੂੰ ਕਸ਼ਮੀਰ ਦਾ ਸਹੀ ਚਿਹਰਾ ਦਿਖਾਉਣ ਦੀ ਹੈ ਲੋੜ: ਮਹਿਬੂਬਾ ਮੁਫਤੀ

05/30/2017 1:56:54 PM

ਕਸ਼ਮੀਰ—ਸ਼੍ਰੀਨਗਰ 'ਚ ਸੈਰ-ਸਪਾਟਾ ਸਲਾਹਕਾਰ ਬੋਰਡ ਦੀ ਸੋਮਵਾਰ ਨੂੰ ਹੋਈ ਦੂਜੀ ਬੈਠਕ ਦੌਰਾਨ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸੈਰ-ਸਪਾਟਾ ਨਾਲ ਜੁੜੇ ਸਾਰੇ ਵਰਗਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਦੇਸ਼ ਭਰ 'ਚ ਖਰਾਬ ਹੋਈ ਕਸ਼ਮੀਰ ਦੀ ਪਰਛਾਈ ਨੂੰ ਸਹੀ ਕਰਨ 'ਚ ਇਕ ਜੁੱਟ ਹੋ ਕੇ ਮਦਦ ਕਰਨ। ਮੁੱਖ ਮਤੰਰੀ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਕਸ਼ਮੀਰ ਦੇ ਹਾਲਾਤਾਂ ਨੂੰ ਨੈਸ਼ਨਲ ਮੀਡੀਆ ਨੇ ਪੇਸ਼ ਕੀਤਾ ਹੈ, ਇਸ ਨਾਲ ਕਸ਼ਮੀਰ ਦੀ ਪਰਛਾਈ 'ਤੇ ਕਾਫੀ ਬੁਰਾ ਅਸਰ ਪਿਆ ਹੈ। ਇਸ ਕਾਰਨ ਨਾਲ ਯਾਤਰੀਆਂ ਨੇ ਕਸ਼ਮੀਰ ਤੋਂ ਦੂਰੀ ਬਣਾ ਲਈ ਹੈ। ਉਨ੍ਹਾਂ ਨੇ ਦੱਸਿਆ ਕਿ ਜਿਵੇਂ ਕਸ਼ਮੀਰ ਦੇ ਬਾਰੇ ਦਿਖਾਇਆ ਜਾਂਦਾ ਹੈ, ਇਸ ਤਰ੍ਹਾਂ ਹਕੀਕਤ 'ਚ ਨਹੀਂ ਹੈ। ਯਾਤਰੀ ਆਉਣ ਅਤੇ ਦੇਖਣ ਕਿ ਹਰ ਥਾਂ ਹਾਲਾਤ ਇਕੋ ਵਰਗੇ ਨਹੀਂ ਹਨ।
ਮੁੱਖ ਮੰਤਰੀ ਨੇ ਸੈਰ-ਸਪਾਟਾ ਨਾਲ ਜੁੜੇ ਲੋਕਾਂ ਵੱਲੋਂ ਕਸ਼ਮੀਰ ਨੂੰ ਲੈ ਕੇ ਜਾਰੀ ਹੋਣ ਵਾਲੇ ਪੈਕੇਜ 'ਤੇ ਸੰਤੁਸ਼ਟੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪੈਕੇਜ ਯਾਤਰੀਆਂ ਨੂੰ ਖਿੱਚਣ 'ਚ ਮਦਦ ਕਰ ਸਕਦੇ ਹਨ। ਪਿਛਲੇ ਦੋ ਸਾਲਾਂ 'ਚ ਸੈਰ-ਸਪਾਟਾ ਦਾ ਬਜਟ ਲਗਾਤਾਰ ਵਧਿਆ ਹੈ। ਇਸ ਨਾਲ ਸੈਰ-ਸਪਾਟਾ ਢਾਂਚੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਖਾਸ ਬੈਠਕ 'ਚ ਸੈਰ-ਸਪਾਟਾ ਕਾਰੋਬਾਰ ਨਾਲ ਜੁੜੇ ਸਾਰੇ ਐਸੋਸੀਏਸ਼ਨ ਦੇ ਅਹੁਦਾ ਅਧਿਕਾਰੀ ਨੇ ਹਿੱਸਾ ਲਿਆ ਹੈ।


Related News