ਕਸ਼ਮੀਰ ਘਾਟੀ ''ਚ ਰੇਲ ਸੇਵਾ ਫਿਰ ਤੋਂ ਬੰਦ

08/17/2017 4:49:05 PM

ਸ਼੍ਰੀਨਗਰ— ਦੱਖਣੀ ਕਸ਼ਮੀਰ 'ਚ ਸੁਰੱਖਿਆ ਕਾਰਨਾਂ ਤੋਂ ਇਕ ਵਾਰ ਫਿਰ ਰੇਲ ਸੇਵਾ ਬੰਦ ਕਰ ਦਿੱਤੀ ਗਈ ਹੈ। ਸ਼੍ਰੀਨਗਰ-ਬਾਰਾਮੂਲਾ ਟਰੈਕ 'ਤੇ ਰੇਲ ਸੇਵਾ ਨੂੰ ਬੰਦ ਕੀਤਾ ਗਿਆ ਹੈ ਜਦਕਿ ਨਾਰਥ ਕਸ਼ਮੀਰ 'ਚ ਰੇਲ ਸੇਵਾ ਬਹਾਲ ਹੈ। ਨਾਰਦਨ ਰੇਲਵੇ ਦੇ ਚੀਫ ਕੰਟ੍ਰੋਲਰ ਮੁਤਾਬਕ ਦੱਖਣੀ ਕਸ਼ਮੀਰ 'ਚ ਅਨੰਤਨਾਗ-ਕਾਜੀਗੁੰਡ ਅਤੇ ਜੰਮੂ ਦੇ ਬਾਨੀਹਾਲ ਵਿਚਕਾਰ ਰੇਲ ਸੇਵਾ ਨੂੰ ਸੁਰੱਖਿਆ ਕਾਰਨਾਂ ਤੋਂ ਬੰਦ ਕੀਤਾ ਗਿਆ ਹੈ। 
ਰੇਲਵੇ ਅਧਿਕਾਰੀ ਮੁਤਾਬਕ ਯਾਤਰੀਆਂ ਦੀ ਸੁਰੱਖਿਆ ਅਤੇ ਰੇਲਵੇ ਸੰਪਤੀ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਪ੍ਰਸ਼ਾਸਨ ਅਤੇ ਪੁਲਸ ਦੀ ਸਲਾਹ 'ਤੇ ਇਹ ਕਦਮ ਚੁੱਕਿਆ ਗਿਆ ਹੈ। ਪੁਲਵਾਮਾ 'ਚ ਬੁੱਧਵਾਰ ਨੂੰ ਸੁਰੱਖਿਆ ਫੌਜਾਂ ਦੇ ਹੱਥੋਂ ਲਸ਼ਕਰ ਦਾ ਇਕ ਟਾਪ ਕਮਾਂਡਰ ਆਯੂਬ ਲਲੀਹਾਰੀ ਮਾਰਿਆ ਗਿਆ ਅਤੇ ਉਸ ਦੇ ਬਾਅਦ ਦੱਖਣੀ ਕਸ਼ਮੀਰ 'ਚ ਪ੍ਰਦਰਸ਼ਨ ਵੀ ਹੋਏ, ਜਿਸ 'ਚ ਰੇਲਵੇ ਸੰਪਤੀ ਨੂੰ ਵੀ ਨੁਕਸਾਨ ਪਹੁੰਚਾਇਆ ਹੈ। 13 ਅਗਸਤ ਨੂੰ ਹਿਜਬੁਲ ਦੇ ਦੋ ਅੱਤਵਾਦੀਆਂ ਦੇ ਮਾਰੇ ਜਾਣ ਦੇ ਬਾਅਦ ਚਾਰ ਦਿਨਾਂ ਤੋਂ ਬੰਦ ਰੇਲ ਸੇਵਾ ਸ਼੍ਰੀਨਗਰ-ਬਾਨੀਹਾਲ ਟਰੈਕ 'ਤੇ ਬੁੱਧਵਾਰ ਨੂੰ ਹੀ ਬਹਾਲ ਕੀਤੀ ਗਈ ਸੀ। ਪਿਛਲੇ 2 ਮਹੀਨਿਆਂ ਤੋਂ ਸੁਰੱਖਿਆ ਕਾਰਨਾਂ ਨਾਲ ਘਾਟੀ 'ਚ ਰੇਲ ਸੇਵਾ ਲਗਾਤਾਰ ਬੰਦ ਹੁੰਦੀ ਆ ਰਹੀ ਹੈ। ਕਸ਼ਮੀਰ ਘਾਟੀ 'ਚ ਪ੍ਰਦਰਸ਼ਨਾਂ ਦੌਰਾਨ ਰੇਲ ਸੰਪਤੀ ਨੂੰ ਵੀ ਨੁਕਸਾਨ ਪਹੁੰਚਦਾ ਹੈ।


Related News