ਕਸ਼ਮੀਰ ਪੁਲਸ ਨੇ ਜੈਪੁਰ ਤੋਂ ਅੱਤਵਾਦੀ ਮਾਮਲੇ 'ਚ ਲੋੜੀਂਦੇ ਨੌਜਵਾਨ ਸਮੇਤ 3 ਲੋਕਾਂ ਨੂੰ ਕੀਤਾ ਗਿਫ੍ਰਤਾਰ

10/20/2017 11:20:25 PM

ਜੈਪੁਰ—ਜੰਮੂ-ਕਸ਼ਮੀਰ ਪੁਲਸ ਨੂੰ ਸ਼ੁੱਕਰਵਾਰ ਨੂੰ ਇਕ ਵੱਡੀ ਸਫਲਤਾ ਹਾਸਲ ਹੋਈ। ਪੁਲਸ ਨੇ ਜੈਪੁਰ ਤੋਂ ਅੱਤਵਾਦੀ ਮਾਮਲੇ 'ਚ ਲੋੜੀਂਦੇ ਨੌਜਵਾਨ ਸਮੇਤ 3 ਲੋਕਾਂ ਨੂੰ ਗਿਫ੍ਰਤਾਰ ਕੀਤਾ। ਜੰਮੂ-ਕਸ਼ਮੀਰ ਪੁਲਸ ਅਤੇ ਆਰ.ਪੀ.ਐੱਫ. ਜੈਪੁਰ ਨੇ ਸਾਂਝੀ ਆਪਰੇਸ਼ਨ  ਨਾਲ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਜੈਪੁਰ ਤੋਂ ਗ੍ਰਿਫਤਾਰ ਕੀਤੇ ਤਿੰਨ ਵਿਅਕਤੀਆਂ ਨੂੰ ਵਿਸਫੋਟਕ ਸਮੱਗਰੀ ਦੇ ਸ਼ੱਕ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਜਾਂਚ ਦੌਰਾਨ ਰਿਪੋਰਟ ਨੈਗਟਿਵ ਮਿਲੀ। ਜਾਂਚ ਤੋਂ ਬਾਅਦ ਉਨ੍ਹਾਂ ਪਾਸੋਂ ਸਿਰਫ ਇਕ ਇਲੈਕਟ੍ਰਿਕ ਮੋਟਰ ਨਾਲ ਜੁੜੀਆਂ ਚਾਰ ਬੈਟਰੀਆਂ ਹੀ ਬਰਾਮਦ ਹੋਈਆਂ।


Related News