ਫਿਰ ਚਰਚਾ ''ਚ ਕਲਪਨਾ ਚਾਵਲਾ ਮੈਡੀਕਲ ਹਸਪਤਾਲ, ਚੌਥੀ ਮੰਜ਼ਿਲ ਤੋਂ ਡਿੱਗਣ ਨਾਲ ਮਰੀਜ਼ ਦੀ ਮੌਤ

06/26/2017 5:40:59 PM

ਕਰਨਾਲ— ਸੀ.ਐਮ ਸਿਟੀ ਕਰਨਾਲ ਦੇ ਕਲਪਨਾ ਚਾਵਲਾ ਹਸਪਤਾਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਸ 'ਚ ਇਕ ਮਰੀਜ਼ ਦੀ ਮੌਤ ਹੋ ਗਈ। ਰਾਤੀ ਲਾਈਟ ਜਾਣ ਨਾਲ ਹਸਪਤਾਲ 'ਚ ਹਨੇਰਾ ਹੋ ਗਿਆ, ਜਿਸ ਦੇ ਚੱਲਦੇ 45 ਸਾਲਾਂ ਮਰੀਜ਼ ਦਯਾ ਰਾਮ ਚੌਥੀ ਮੰਜ਼ਿਲ ਤੋਂ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। 

PunjabKesari
ਦੱਸ ਦੇ ਕਿ ਸੀ.ਐਮ ਸਿਟੀ ਕਰਨਾਲ 'ਚ 650 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ ਕਲਪਨਾ ਚਾਵਲਾ ਮੈਡੀਕਲ ਕਾਲਜ ਅਤੇ ਹਸਪਤਾਲ ਸ਼ੁਰੂ ਤੋਂ ਵਿਵਾਦਾਂ ਅਤੇ ਚਰਚਾ 'ਚ ਰਿਹਾ ਹੈ। 3 ਮਹੀਨੇ ਪਹਿਲੇ ਅਪ੍ਰੈਲ 13 ਨੂੰ ਹੀ ਪ੍ਰਦੇਸ਼ ਦੇ ਮੁੱਖ ਮੰਤਰੀ ਖੱਟਰ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਇਸ ਹਸਪਤਾਲ ਦਾ ਉਦਘਾਟਨ ਕੀਤਾ ਸੀ। ਉਦਘਾਟਨ ਦੇ ਬਾਅਦ ਤੋਂ ਹੀ ਇਹ ਹਸਪਤਾਲ ਵਿਵਾਦਾਂ ਨਾਲ ਘਿਰਿਆ ਹੈ। ਇਨ੍ਹਾਂ ਸਭ ਕਾਰਨਾਂ ਦਾ ਜ਼ਿੰਮੇਵਾਰ ਇੱਥੋਂ ਦਾ ਲਾਪਰਵਾਹ ਅਤੇ ਗੈਰ ਜ਼ਿੰਮੇਦਾਰ ਪ੍ਰਬੰਧਨ ਹੈ। ਕਰੋੜਾਂ ਰੁਪਇਆ ਹਸਪਤਾਲ 'ਤੇ ਲੱਗਾ ਦਿੱਤਾ ਪਰ ਮਰੀਜ਼ਾਂ ਨੂੰ ਇੱਥੇ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਝੇਲਣੀਆਂ ਪੈ ਰਹੀਆਂ ਹਨ।


Related News