ਕਲਯੁਗੀ ਪਿਤਾ ਦੀ ਕਰਤੂਤ, ਪੁੱਤਰਾਂ ਨਾਲ ਮਿਲ ਕੇ ਆਪਣੀ ਧੀ ਦਾ ਕੀਤਾ ਕਤਲ

10/18/2017 12:04:17 PM

ਸਹਾਰਨਪੁਰ — ਉੱਤਰ-ਪ੍ਰਦੇਸ਼ ਦੇ ਸਹਾਰਨਪੁਰ 'ਚ ਆਨਰ ਕਿਲਿੰਗ ਦੀ ਵਾਰਦਾਤ 'ਚ ਇਕ ਵਿਅਕਤੀ ਨੇ ਪੁੱਤਰਾਂ ਦੀ ਸਹਾਇਤਾ ਨਾਲ ਆਪਣੀ ਬੇਟੀ ਦਾ ਕਤਲ ਕਰ ਦਿੱਤਾ। ਪੁਲਸ ਸੂਤਰਾਂ ਨੇ ਦੱਸਿਆ ਕਿ ਦੇਵਬੰਦ ਥਾਣੇ ਦੇ ਅਮਬੇਹਟਾ ਸ਼ੇਖਾ ਪਿੰਡ 'ਚ ਪਿਛਲੀ 8 ਅਗਸਤ ਨੂੰ ਅਧਿਆਪਕਾ ਪਾਰੁਲ ਕਸ਼ਯਪ ਦੀ ਲਾਸ਼ ਖੇਤਾਂ 'ਚੋਂ ਬਰਾਮਦ ਕੀਤੀ ਗਈ। ਲਾਸ਼ ਦੀ ਪਛਾਣ ਮਿਟਾਉਣ ਦੇ ਲਈ ਉਸਦੇ ਚਿਹਰੇ 'ਤੇ ਤੇਜਾਬ ਸੁੱਟਿਆ ਗਿਆ ਸੀ। ਮ੍ਰਿਤਕਾਂ ਦੇ ਪਿਤਾ ਰਾਜੇਸ਼ਵਰ ਕਸ਼ਯਪ ਨੇ ਇਸ ਮਾਮਲੇ 'ਚ ਆਪਣੀ ਪੁੱਤਰੀ ਦੇ ਪ੍ਰੇਮੀ ਅਤੇ ਉਸਦੇ ਤਿੰਨ ਭਰਾਵਾਂ ਦੇ ਖਿਲਾਫ ਰਿਪੋਰਟ ਦਰਜ ਕਰਵਾਈ ਸੀ।
ਸੂਤਰਾਂ ਨੇ ਦੱਸਿਆ ਕਿ ਕਤਲ ਦੀ ਗੁੱਥੀ ਸੁਝਾਉਣ ਦੇ ਸਮੇਂ ਪੁਲਸ ਦੇ ਹੱਥ ਅਹਿਮ ਸੁਰਾਗ ਲੱਗੇ ਅਤੇ ਇਸੇ ਸਿਲਸਿਲੇ 'ਚ ਸ਼ੱਕ ਦੇ ਅਧਾਰ 'ਤੇ ਰਾਜੇਸ਼ਵਰ ਨਾਲ ਸਖਤੀ ਨਾਲ ਪੁੱਛਗਿੱਛ ਕੀਤੀ ਗਈ। ਸਖਤੀ ਨਾਲ ਪੁੱਛਗਿੱਛ ਕਰਨ 'ਤੇ ਰਾਜੇਸ਼ਵਰ ਨੇ ਕਤਲ ਦਾ ਦੋਸ਼ ਮੰਨਦੇ ਹੋਏ ਦੱਸਿਆ ਕਿ ਉਸਨੇ ਆਪਣੇ ਦੋ ਬੇਟਿਆਂ ਵਿਰੇਂਦਰ ਅਤੇ ਰਾਜੇਂਦਰ ਕਸ਼ਯਪ ਨੇ ਨਾਲ ਮਿਲ ਕੇ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਸੀ ਕਿ ਕਤਲ ਤੋਂ ਪਹਿਲਾਂ ਪਾਰੂਲ ਨਾਲ ਬਲਾਤਕਾਰ ਵੀ ਕੀਤਾ ਗਿਆ ਸੀ। ਮੈਡੀਕਲ ਜਾਂਚ 'ਚ ਬਲਾਤਕਾਰ ਦੀ ਪੁਸ਼ਟੀ ਹੋ ਗਈ ਹੈ। ਹਾਲਾਂਕਿ ਜਾਂਚ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕਤਲ ਤੋਂ ਇਕ ਦਿਨ ਪਹਿਲਾਂ ਪ੍ਰੇਮੀ ਰਾਹੁਲ ਨੇ ਵੀ ਮ੍ਰਿਤਕਾਂ ਨਾਲ ਸੰਬੰਧ ਬਣਾਏ ਸਨ।
ਉਨ੍ਹਾਂ ਨੇ ਦੱਸਿਆ ਕਿ ਪ੍ਰੇਮ ਸੰਬੰਧ ਅਤੇ ਸਰੀਰਕ ਸੰਬੰਧ ਦੀ ਜਾਣਕਾਰੀ ਮਿਲਣ ਤੋਂ ਬਾਅਦ ਹੀ ਪਾਰੁਲ ਦੇ ਪਿਤਾ ਅਤੇ ਭਰਾਵਾਂ ਨੇ ਉਸ ਦਾ ਕਤਲ ਕੀਤਾ ਹੈ। ਪੁਲਸ ਨੇ ਰਾਜੇਸ਼ਵਰ ਕਸ਼ਯਪ ਨੂੰ ਜੇਲ ਭੇਜ ਦਿੱਤਾ ਹੈ। ਦੂਸਰੇ ਪਾਸੇ ਜੇਲ ਭੇਜੇ ਗਏ ਰਾਜੇਸ਼ਵਰ ਦੇ ਭਰਾ ਧਰਮਵੀਰ ਕਸ਼ਯਪ ਨੇ ਦੋਸ਼ ਲਗਾਇਆ ਕਿ ਪੁਲਸ ਨੇ ਗਠਜੋੜ ਕਰਕੇ ਦੋਸ਼ੀਆਂ ਨੂੰ ਛੱਡ ਦਿੱਤਾ ਹੈ ਅਤੇ ਮਾਮਲੇ ਦਾ ਸਹੀ ਖੁਲਾਸਾ ਨਾ ਕਰਦੇ ਹੋਏ ਮ੍ਰਿਤਕਾਂ ਦੇ ਪਿਤਾ ਅਤੇ ਬੇਟਿਆਂ ਨੂੰ ਝੂਠੇ ਦੋਸ਼ 'ਚ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ।


Related News