ਜੁਨੈਦ ਦੇ ਪਿਤਾ ਦਾ ਪ੍ਰਧਾਨ ਮੰਤਰੀ ਨੂੰ ਸਵਾਲ, ਕੀ ਮੇਰਾ ਬੇਟਾ ਭਾਰਤੀ ਨਹੀਂ ਸੀ?

06/27/2017 4:26:07 PM

ਫਰੀਦਾਬਾਦ — ਫਰੀਦਾਬਾਦ ਦੇ ਖੜਾਵਲੀ 'ਚ ਹੋਏ ਜੁਨੈਦ ਖਾਨ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਿੱਖੇ ਸਵਾਲ ਕੀਤੇ ਹਨ, ਜੋ ਕਿ ਇਕ ਇੰਟਰਵਿਊ ਦੁਆਰਾ ਕੀਤੇ ਹਨ। ਪੀੜਤਾ ਦਾ ਕਹਿਣਾ ਹੈ ਕਿ ਦੇਸ਼ 'ਚ ਮੁਸਲਮਾਨਾਂ ਪ੍ਰਤੀ ਇੰਨੀ ਨਫਰਤ ਕਿਓਂ। ਕੀ ਮੇਰਾ ਬੇਟਾ ਭਾਰਤੀ ਨਹੀਂ ਸੀ? ਪ੍ਰਧਾਨ ਮੰਤਰੀ ਮੁਸਲਮਾਨਾਂ ਦਾ ਭੀੜ ਵਲੋਂ ਕਤਲ 'ਤੇ ਚੁੱਪ ਕਿਉਂ ਹਨ।
ਉਨ੍ਹਾਂ ਨੇ ਕਿਹਾ ਕਿ ਇਸ ਨਫਰਤ ਦੇ ਕਾਰਨ ਉਨ੍ਹਾਂ ਨੇ ਆਪਣਾ ਬੱਚਾ ਗਵਾ ਲਿਆ। ਇਹ ਮਨ ਦੀ ਗੱਲ ਹੈ ਅਤੇ ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹੁੰਦਾ ਹੈ ਕਿ ਮੋਦਾ ਸਾਹਿਬ ਤੱਕ ਪੁੱਜੇ ਜੋ ਕਿ ਸਾਰਿਆਂ ਦੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੇ ਕਿਹਾ ਕਿ ਪਰਿਵਾਰ 'ਚ ਦੁੱਖ ਹੋਣ ਤੋਂ ਬਾਅਦ ਵੀ ਉਨ੍ਹਾਂ ਨੇ ਪਿੰਡ ਵਾਲਿਆਂ ਨਾਲ ਮਨ ਕੀ ਬਾਤ ਸੁਣੀ ਅਤੇ ਉਨ੍ਹਾਂ ਨੂੰ ਥੋੜੀ ਉਮੀਦ ਸੀ ਕਿ ਉਹ ਕੁਝ ਤਾਂ ਕਹਿਣਗੇ ਹੀ ਅਤੇ ਇਸ ਘਟਨਾ ਦੀ ਨਿੰਦਾ ਕਰਨਗੇ, ਪਰ ਉਨ੍ਹਾਂ ਨੇ ਕੁਝ ਵੀ ਨਹੀਂ ਕਿਹਾ।
ਇਸ ਤਰ੍ਹਾਂ ਦੇ ਵਿਵਹਾਰ ਨਾਲ ਉਨ੍ਹਾਂ ਦਾ ਅਤੇ ਉਨ੍ਹਾ ਦੇ ਭਾਈਚਾਰੇ ਦਾ ਟੁੱਟਾ ਹੋਇਆ ਭਰੋਸਾ ਮਜ਼ਬੂਤ ਹੁੰਦਾ ਹੈ। ਉਨ੍ਹਾਂ ਦਾ ਭਾਈਚਾਰਾ ਬਹੁਤ ਹੀ ਅਸੁਰੱਖਿਅਤ ਅਤੇ ਬੇਆਸਰੇ ਮਹਿਸੂਸ ਕਰ ਰਹੇ ਹਨ। ਮੈਂ ਮੋਦੀ ਜੀ ਅੱਗੇ ਬੇਨਤੀ ਕਰਦਾ ਹਾਂ ਕਿ ਉਹ ਇਸ ਗੱਲ ਦਾ ਭਰੋਸਾ ਦੇਣ ਕਿ ਬਾਕੀ ਬੇਟਿਆਂ ਨਾਲ ਇਸ ਤਰ੍ਹਾਂ ਨਹੀਂ ਹੋਵੇਗਾ ਜਿਵੇਂ ਕਿ ਜੁਨੈਦ ਨਾਲ ਹੋਇਆ ਹੈ।
ਜ਼ਿਕਰਯੋਗ ਹੈ ਕਿ ਜੁਨੈਦ ਨਾਮਕ ਲੜਕੇ ਨੂੰ ਅਣਪਛਾਤੇ ਲੋਕਾਂ ਨੇ ਚਲਦੀ ਟ੍ਰੇਨ 'ਚ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਹਾਦਸੇ 'ਚ ਜੁਨੈਦ ਦੇ ਨਾਲ 2 ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਸਨ, ਜੋ ਕਿ ਅੱਜ ਵੀ ਦਿੱਲੀ ਦੇ ਸਫਦਰਗੰਜ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਲੜਾਈ ਲੜ ਰਹੇ ਹਨ। ਨਮਾਜ਼ ਦੇ ਦੌਰਾਨ ਹਸਪਤਾਲ 'ਚ ਭਰਤੀ ਲੜਕਿਆਂ ਦੀ ਸਲਾਮਤੀ ਦੇ ਲਈ ਪਿੰਡ ਵਾਲਿਆਂ ਨੇ ਦੁਆਵਾਂ ਮੰਗੀਆਂ।


Related News