ਝੀਂਡਾ ਨੂੰ ਹਟਾ ਕੇ ਨਲਵੀ ਨੂੰ ਐਚ.ਐਸ.ਜੀ.ਪੀ.ਸੀ. ਦਾ ਪ੍ਰਧਾਨ ਬਣਾਉਣ ''ਤੇ ਭੜਕੇ ਝੀਡਾਂ ਸਮਰਥਕ, ਬਾਦਲ ਖਿਲਾਫ ਲਗਾਏ ਦੋਸ਼

Tuesday, April 11, 2017 2:15 PM

ਚੰਡੀਗੜ੍ਹ — ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਦ ਦਾ ਵਿਵਾਦ ਇਕ ਵਾਰ ਫਿਰ ਭੱਖਣ ਲੱਗਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਨ ਦੀਦਾਰ ਸਿੰਘ ਨਲਵੀ ਨੂੰ ਸੌਂਪਣ ਬਾਰੇ ਪੰਚਕੁਲਾ ਜ਼ਿਲੇ ਦੇ ਝੀਂਡਾ ਸਮਰਥਕ ਸਿੱਖ ਸਮਾਜ ਦੇ ਲੋਕ ਗੁੱਸੇ ''ਚ ਹਨ। ਸਿੱਖ ਸਮਾਜ ਦੇ ਲੋਕਾਂ ਨੇ ਜਗਦੀਸ਼ ਸਿੰਘ ਝੀਡਾਂ ''ਚ ਆਪਣਾ ਵਿਸ਼ਵਾਸ ਦਿਖਾਇਆ ਹੈ। ਉਨ੍ਹਾਂ ਨੇ ਇਕ ਮੀਟਿੰਗ ਕੀਤੀ ਅਤੇ ਮਤਾ ਪਾਸ ਕਰਕੇ ਫੈਸਲਾ ਲਿਆ ਕਿ ਕਿਸੇ ਵੀ ਹਾਲਤ ''ਚ ਜਗਦੀਸ਼ ਸਿੰਘ ਝੀਡਾਂ ਅਤੇ ਹਰਿਆਣਾ ਦੇ ਸਿੱਖਾਂ ਨਾਲ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ।
ਰਤਨ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਐਚ.ਐਸ.ਜੀ.ਪੀ.ਸੀ. ਨੇ ਕਿਹਾ ਕਿ ਜੋ ਹੁਕਮ ਅਕਾਲ ਤਖਤ ਨੇ ਕੀਤਾ ਹੈ। ਝੀਡਾਂ ਜੀ ਨੇ ਉਸਨੂੰ ਪ੍ਰਵਾਨ ਕਰਦੇ ਹੋਏ ਹਰਿਆਣਾ ਦੇ ਸਿੱਖਾਂ ਦਾ ਮਾਨ ਵਧਾਇਆ ਹੈ। ਇਹ ਸਾਡਾ ਵਿਸ਼ਵਾਸ ਹੈ ਕਿ ਉਨ੍ਹਾਂ ''ਤੇ ਜਿਹੜੇ ਦੋਸ਼ ਲੱਗੇ ਹਨ ਉਹ ਨਿਰਾਧਾਰ ਅਤੇ ਝੂਠੇ ਹਨ। ਉਨ੍ਹਾਂ ਸਾਫ ਸ਼ਬਦਾਂ ''ਚ ਕਿਹਾ ਕਿ ਉਨ੍ਹਾਂ ਨੂੰ ਝੀਡਾਂ ''ਤੇ ਵਿਸ਼ਵਾਸ ਹੈ। ਭਵਿੱਖ ''ਚ ਵੀ ਕਮੇਟੀ ਝੀਂਡਾ ਹੀ ਚਲਾਉਣਗੇ। ਇਸ ਲਈ ਚਾਹੇ ਸਾਨੂੰ ਕੋਈ ਵੀ ਕੁਰਬਾਨੀ ਹੀ ਕਿਉਂ ਨਾ ਦੇਣੀ ਪਵੇ। ਅਸੀਂ ਪਿੱਛੇ ਨਹੀਂ ਹਟਾਂਗੇ। ਅਸੀਂ ਸਾਰੇ ਝੀਂਡਾ ਦੇ ਨਾਲ ਹਾਂ ਅਤੇ ਜੋ ਹੁਕਮ ਮਿਲੇਗਾ ਉਹ ਮੰਨਾਂਗੇ। ਅਸੀਂ ਸੂਬੇ ''ਚ ਅਮਨ ਅਤੇ ਸ਼ਾਂਤੀ ਚਾਹੁੰਦੇ ਹਾਂ।
ਐਚ.ਐਸ.ਜੀ.ਪੀ.ਸੀ. ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ''ਤੇ ਦੋਸ਼ ਲਗਾਏ ਹਨ, ਉਨ੍ਹਾਂ ਕਿਹਾ ਹੈ ਕਿ ਬਾਦਲ ਸਿੱਖਾਂ ਨੂੰ ਆਪਸ ''ਚ ਲੜਾਉਣਾ ਚਾਹੁੰਦੇ ਹਨ, ਤਾਂ ਜੋ ਸਿੱਖ ਵਿਵਾਦਾਂ ''ਚ ਫਸੇ ਰਹਿਣ ਅਤੇ ਅਸੀਂ ਹਰਿਆਣਾ ਦੇ ਗੁਰਦੁਆਰਿਆਂ ''ਤੇ ਕਬਜ਼ਾ ਕਰ ਲਈਏ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਇਨ੍ਹਾਂ ਗੁਰਦੁਆਰਿਆਂ ਤੋਂ ਹੋਣ ਵਾਲੀ ਸੌਂ ਕਰੋੜ ਹਰ ਮਹੀਨੇ ਦੀ ਆਮਦਨ ਵੀ ਬਾਦਲ ਹੜਪ ਰਹੇ ਹਨ ਅਤੇ ਕੋਈ ਵੀ ਪੈਸਾ ਹਰਿਆਣਾ ਦੇ ਸਿੱਖਾਂ ਦੇ ਕੰਮਾਂ ਜਾਂ ਵਾਧੇ ਲਈ ਨਹੀਂ ਦਿੰਦੇ। ਸਾਰਾ ਪੈਸਾ ਪੰਜਾਬ ਦੀ ਸਿਆਸਤ ''ਚ ਲੱਗ ਰਿਹੈ। ਇੰਨਾ ਹੀ ਨਹੀਂ ਮੁਲਾਜ਼ਮ ਵੀ ਪੰਜਾਬ ਦੇ ਹੀ ਰੱਖੇ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਐਚ.ਐਸ.ਜੀ.ਪੀ.ਸੀ. ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਗਦੀਸ਼ ਝੀਂਡਾ ਨੂੰ ਪਦਵੀ ਤੋਂ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਨਵੇਂ ਪ੍ਰਧਾਨ ਦੀਦਾਰ ਸਿੰਘ ਨਲਵੇ ਨੇ ਸਹੁੰ ਵੀ ਚੁੱਕ ਲਈ ਹੈ। ਕਮੇਟੀ ਦੀ ਅਚਨਚੇਤ ਬੈਠਕ ਚ ਪ੍ਰਧਾਨ ਝੀਂਡਾ ਨੂੰ ਹਟਾ ਕੇ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਦੇ ਸਮਰਥਕ ਸੀਨੀਅਰ ਉਪ ਪ੍ਰਧਾਨ ਦੀਦਾਰ ਸਿੰਘ ਨਲਵੇ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਹੈ। ਇਸ ਮੌਕੇ ''ਤੇ ਦਰਜਨਾਂ ਸਿੱਖ ਸਮਾਜ ਦੇ ਸੰਗਤਾਂ ਬਲਬੀਰ ਸਿੰਘ, ਦਵਿੰਦਰ, ਇੰਦਰ ਸਿੰਘ , ਬਲਵੰਤ ਸਿੰਘ ਪਿੰਜੌਰੀ, ਰੰਜੀਤ ਸਿੰਘ, ਜਸਵੰਤ ਸਿੰਘ ਆਦਿ ਮੌਜੂਦ ਸਨ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!