ਜਾਵੇਦ ਅਖਤਰ ਨੇ PM ਮੋਦੀ ''ਤੇ ਕੱਸਿਆ ਤੰਜ, ਕਿਹਾ-ਖੁਦਾ ਤੋਂ ਬਿਹਤਰ ਸੀ ਮਨਮੋਹਨ

12/12/2017 12:08:34 AM

ਨਵੀਂ ਦਿੱਲੀ— ਮਸ਼ਹੂਰ ਗੀਤਕਾਰ ਸ਼ਾਇਰ ਜਾਵੇਦ ਅਖਤਰ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਭਗਵਾਨ ਤੋਂ ਵੀ ਬਿਹਤਰ ਪ੍ਰਬੰਧਕ ਦੱਸਿਆ ਹੈ। ਉਨ੍ਹਾਂ ਨੇ ਖੁਦਾ ਅਤੇ ਸਾਬਕਾ ਪ੍ਰਧਾਨ ਮੰਤਰੀ ਦੀ ਤੁਲਨਾ ਕਰਦੇ ਹੋਏ ਹਲਕੇ ਫੁਲਕੇ ਅੰਦਾਜ਼ 'ਚ ਕਿਹਾ ਕਿ ਜੇਕਰ ਯਕੀਨ ਕੀਤਾ ਜਾਵੇ ਤਾਂ ਮਨਮੋਹਨ ਸਿੰਘ ਖੁਦਾ ਤੋਂ ਬਿਹਤਰ ਪ੍ਰਬੰਧਕ ਸੀ। ਉਰਦੂ ਦੇ ਉਤਸਵ 'ਜਸ਼ਨ-ਏ-ਰੇਖਤਾ' ਦੇ ਚੌਥੇ ਐਡੀਸ਼ਨ 'ਚ ਜਾਵਦ ਅਖਤਰ ਨੇ ਇਹ ਗੱਲ ਕਹੀ। ਦਰਅਸਲ ਜਾਵੇਦ ਐਤਵਾਰ ਨੂੰ 'ਕੁੱਝ ਇਸ਼ਕ ਕੀਤਾ ਕੁੱਝ ਕੰਮ ਕੀਤਾ' ਸੈਸ਼ਨ 'ਚ ਅਤਿਕਾ ਅਹਿਮਦ ਫਾਰੂਕੀ ਦੇ ਨਾਲ ਗੁਫਤਗੂ ਕਰ ਰਹੇ ਸਨ। ਇਸ 'ਚ ਮਾਂ ਦੇ ਸਰਵੋਪਰੀ ਹੋਣ ਦਾ ਜ਼ਿਕਰ ਆਇਆ ਤਾਂ ਉਨ੍ਹਾਂ ਨੇ ਕਿਹਾ ਕਿ ਦੁਨੀਆਂ ਮਾਂ ਦੀ ਬਹੁਤ ਇੱਜ਼ਤ ਕਰਦੀ ਹੈ। ਉਸ ਨੂੰ ਖੁਦਾ ਮੰਨਦੀ ਹੈ ਪਰ ਉਹ ਤਾਂ ਖੁਦਾ ਨੂੰ ਹੀ ਨਹੀਂ ਮੰਨਦੇ। ਜਾਵੇਦ ਅਖਤਰ ਨੇ ਹਲਕੇ-ਫੁਲਕੇ ਅੰਦਾਜ 'ਚ ਕਿਹਾ, ਮੈਂ ਨਹੀਂ ਮੰਨਦਾ ਕਿ ਖੁਦਾ ਹੈ ਅਤੇ ਜੇਕਰ ਹੈ ਤਾਂ ਫਿਰ ਬਹੁਤ ਸ਼ਰਮ ਦੀ ਗੱਲ ਹੈ ਕਿ ਉਸ ਦੇ ਹੁੰਦੇ ਹੋਏ ਦੁਨੀਆਂ ਅਜਿਹੀ ਚਲ ਰਹੀ ਹੈ। ਬੁਰਾ ਨਾ ਮੰਨੀਓ ਪਰ ਅਸੀਂ ਕਹਿੰਦੇ ਹਾਂ ਕਿ ਮਨਮੋਹਨ ਸਿੰਘ ਦੇ ਦੌਰ 'ਚ ਵੱਡੇ ਘੋਟਾਲੇ ਹੋਏ, ਇਹ ਹੋਇਆ-ਉਹ ਹੋਇਆ ਪਰ ਸੋਚੋ ਉਨ੍ਹਾਂ ਦੇ ਗਠਬੰਧਨ ਦੇ ਕੁੱਝ ਸਾਥੀ ਵੀ ਸਨ। ਉਨ੍ਹਾਂ ਦੇ ਆਪਣੇ ਬਾਸ ਵੀ ਸਨ ਅਤੇ ਉਨ੍ਹਾਂ ਦੀਆਂ ਕੁੱਝ ਮਜ਼ਬੂਰੀਆਂ ਵੀ ਰਹੀਆਂ ਹੋਣਗੀਆਂ ਪਰ ਫਿਰ ਵੀ ਉਨ੍ਹਾਂ ਨੇ ਸਰਕਾਰ ਚਲਾ ਹੀ ਲਈ। ਇਥੇ ਤੁਸੀਂ ਤਾਂ ਖੁਦਾ ਹੋ ਫਿਰ ਵੀ ਦੁਨੀਆ ਅਜਿਹੀ ਚਲ ਰਹੀ ਹੈ ਤਾਂ ਯਕੀਨ ਮੰਨੋ ਮਨਮੋਹਨ ਸਿੰਘ ਖੁਦਾ ਤੋਂ ਬਿਹਤਰ ਪ੍ਰਬੰਧਕ ਸਨ। 
 


Related News