ਭਾਜਪਾ ਕਾਰਜਕਰਤਾਂ ਨੇ ਹਾਈਵੇ ਬੰਦ ਕਰਕੇ ਕੀਤਾ ਰੋਸ ਪ੍ਰਦਰਸ਼ਨ

08/17/2017 11:22:18 AM

ਸ਼੍ਰੀਨਗਰ— ਭਾਜਪਾ ਵਿਧਾਇਕ ਦਵਿੰਦਰ ਕੁਮਾਰ ਮਨਿਆਲ ਦੀ ਗੱਡੀ 'ਤੇ ਬੀਤੇ ਦਿਨ ਲੋਕਾਂ ਵੱਲੋਂ ਕੀਤੇ ਗਏ ਪਥਰਾਅ ਨੂੰ ਲੈ ਕੇ ਵੀਰਵਾਰ ਸਵੇਰੇ ਭਾਜਪਾ ਸਮਰਥਕਾਂ ਨੇ ਜੰਮੂ-ਪਠਾਨਕੋਟ ਹਾਈਵੇ ਨੂੰ ਬਲਾਕ ਕਰਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਸਾਂਭਾ ਚੌਂਕ 'ਤੇ ਕੀਤੇ ਜਾ ਰਹੇ ਇਸ ਪ੍ਰਦਰਸ਼ਨ 'ਚ ਭਾਜਪਾ ਦੇ ਕਾਰਜਕਰਤਾਂ ਨੇ ਹਮਲੇ ਦਾ ਦੋਸ਼ ਪੈਥਰਜ਼ ਸਾਬਕਾ ਵਿਧਾਇਕ ਯਸ਼ਪਾਲ ਕੁੰਡਲ ਅਤੇ ਕਾਂਗਰਸ 'ਤੇ ਲਗਾਇਆ ਹੈ।

PunjabKesari


ਜ਼ਿਕਰਯੋਗ ਹੈ ਕਿ ਸਾਂਭਾ ਦੇ ਬਾਰਡਰ ਰੋਡ 'ਤੇ ਬੁੱਧਵਾਰ ਨੂੰ ਹੋਏ ਦਰਦਨਾਕ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਅੰਤਿਮ ਸੰਸਕਾਰ 'ਤੇ ਜਾ ਰਹੇ ਭਾਜਪਾ ਵਿਧਾਇਕ ਦਵਿੰਦਰ ਕੁਮਾਰ ਮਨਿਆਲ ਦੀ ਗੱਡੀ 'ਤੇ ਲੋਕਾਂ ਨੇ ਪਥਰਾਅ ਕੀਤਾ ਸੀ। ਇਸ ਘਟਨਾ 'ਚ ਵਿਧਾਇਕ ਦਵਿੰਦਰ ਕੁਮਾਰ ਮਨਿਆਲ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਉਨ੍ਹਾਂ ਜੀ. ਐੈੱਮ. ਸੀ. ਰੈਫਰ ਕਰ ਦਿੱਤਾ ਸੀ, ਜਿੱਥੇ ਉਨ੍ਹਾਂ ਦਾ ਇਲਾਜ ਹੁਣ ਚਲ ਰਿਹਾ ਹੈ।


Related News