ਕਸ਼ਮੀਰ : ਰੋਪ ਵੇਅ ਦਾ ਕੇਬਲ ਟੁੱਟਣ ਕਾਰਨ ਦਿੱਲੀ ਦੇ ਪਰਿਵਾਰ ਸਣੇ 7 ਦੀ ਮੌਤ

06/25/2017 7:52:54 PM

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਗੁਲਮਰਗ 'ਚ ਰੋਪ ਵੇਅ ਦਾ ਕੇਬਲ ਟੁੱਟਣ ਨਾਲ ਹਾਦਸਾ ਹੋ ਗਿਆ, ਜਿਸ 'ਚ ਦਿੱਲੀ ਦੇ ਇਕ ਪਰਿਵਾਰ ਸਣੇ 7 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਮਰਨ ਵਾਲਿਆਂ 'ਚ ਚਾਰ ਲੋਕ ਇਕੋ ਹੀ ਪਰਿਵਾਰ ਦੇ ਮੈਂਬਰ ਸਨ। ਇਸ ਹਾਦਸੇ ਕਾਰਨ ਕਈ ਹੋਰ ਸੈਲਾਨੀ ਫਸੇ ਹੋਏ ਹਨ। ਬਾਰਾਮੁੱਲਾ ਦੇ ਐਸ. ਐਸ. ਪੀ. ਇਮਤਿਆਜ਼ ਹੁਸੈਨ ਨੇ ਦੱਸਿਆ ਕਿ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਬੱਚਿਆਂ ਦੀ ਇਸ ਹਾਦਸੇ 'ਚ ਮੌਤ ਹੋ ਗਈ ਹੈ। ਪਰਿਵਾਰ ਰਾਜਧਾਨੀ ਦਿੱਲੀ ਦਾ ਰਹਿਣ ਵਾਲਾ ਹੈ। ਇਸ ਹਾਦਸੇ 'ਚ ਇਕ ਸਥਾਨਕ ਗਾਈਡ ਦੀ ਵੀ ਮੌਤ ਹੋ ਗਈ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਗੁਲਮਰਗ ਗੋਂਦੋਲਾ ਰੋਪ ਵੇਅ 'ਤੇ ਇਕ ਦਰਖਤ ਡਿੱਗਣ ਕਾਰਨ ਕੇਬਲ ਕਾਰ ਹੇਠਾਂ ਡਿੱਗ ਗਈ। ਉਨ੍ਹਾਂ ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਦਰੱਖਤ ਜੜੋਂ ਉਖੜ ਗਿਆ ਸੀ। ਹਾਦਸੇ ਦੇ ਸ਼ਿਕਾਰ 7 ਲੋਕਾਂ 'ਚੋਂ ਚਾਰ ਸ਼ਾਲੀਮਾਰ ਬਾਗ, ਗਿੱਲੀ ਦੇ ਇਕੋ ਹੀ ਪਰਿਵਾਰ ਤੋਂ ਹਨ। ਉਨ੍ਹਾਂ ਦੀ ਪਛਾਣ ਜਯੰਤ ਅੰਦਰਾਸਕਰ, ਉਨ੍ਹਾਂ ਦੀ ਪਤਨੀ ਮਨਸ਼ੀਆ ਅੰਦਰਾਸਕਰ ਅਤੇ ਉਨ੍ਹਾਂ ਦੀਆਂ ਦੋ ਧੀਆਂ ਅਨਗਹਾ ਅਤੇ ਜਾਨ੍ਹਵੀ ਦੇ ਰੂਪ 'ਚ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਮੁਖਤਾਰ ਅਹਿਮਦ ਨਾਂ ਦੇ ਵਿਅਕਤੀ ਦੀ ਵੀ ਮੌਤ ਹੋ ਗਈ। ਕਸ਼ਮੀਰ 'ਚ ਵੱਡੇ ਪੱਧਰ 'ਤੇ ਸੈਲਾਨੀ ਆਉਂਦੇ ਹਨ। ਇਸ ਨਾਲ ਕਸ਼ਮੀਰ ਨੂੰ ਤਕਰੀਬਨ 60 ਫੀਸਦੀ ਦੀ ਆਮਦਨੀ ਹੁੰਦੀ ਹੈ।


Related News