ਜੰਮੂ-ਕਸ਼ਮੀਰ ਨਾਰਕੋ ਟੈਰੇਰਿਜ਼ਮ ਦਾ ਸਾਹਮਣਾ ਕਰ ਰਿਹਾ : ਡੀ. ਜੀ. ਪੀ.

12/10/2017 2:43:26 PM

ਜੰਮੂ— ਜੰਮੂ ਕਸ਼ਮੀਰ ਦੇ ਡਾਇਰੈਕਟਰ ਜਨਰਲ (ਡੀ. ਜੀ. ਪੀ.) ਐੱਸ. ਪੀ. ਵੈਦ ਨੇ ਅੱਜ ਕਿਹਾ ਹੈ ਕਿ ਰਾਜ ਨਾਰਕੋ ਟੈਰੇਰਿਜ਼ਮ ਦਾ ਸਾਹਮਣਾ ਕਰ ਰਿਹਾ ਹੈ ਅਤੇ ਸੂਬੇ 'ਚ ਜ਼ਿਆਦਾਤਰ ਨਸ਼ੀਲੇ ਪਦਾਰਥ ਦੀ ਤਸਕਰੀ ਸਰਹੱਦ ਤੋਂ ਪਾਰ ਹੁੰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਹ ਇਕ ਬੇਹੱਦ ਗੰਭੀਰ ਮੁੱਦਾ ਹੈ। ਉਨ੍ਹਾਂ ਨੇ ਨਸ਼ੇ ਦੇ ਸ਼ਿਕਾਰ ਲੋਕਾਂ ਦੇ ਮਾਪਿਆਂ ਨਾਲ ਇਸ ਸੰਬੰਧ ਨਾਲ ਇਸ ਨੂੰ ਖਤਮ ਕਰਨ ਲਈ ਸਹਿਯੋਗ ਮੰਗਿਆ। ਇਕ ਨਸ਼ਾ ਮੁਕਤੀ ਕੇਂਦਰ 'ਚ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਹੈ ਕਿ ਸੀਮਾਂ ਪਾਰ ਕੁਝ ਅਜਿਹੇ 'ਚ ਤੱਤ ਹਨ ਜੋ ਕਿ ਨਹੀਂ ਚਾਹੁੰਦੇ ਹਨ ਕਿ ਸਾਡੀ ਅਗਲੀ ਪੀੜੀ ਸਰੀਰਿਕ ਅਤੇ ਮਾਨਸਿਕ ਰੂਪ 'ਚ ਸਿਹਤਮੰਦ ਹੋਵੇ। ਉਹ ਸਾਡੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਬਰਬਾਦ ਕਰਕੇ ਉਨ੍ਹਾਂ ਨੂੰ ਗੁਲਾਮ ਬਣਾਉਣਾ ਚਾਹੁੰਦੇ ਹਨ। ਡੀ. ਜੀ. ਪੀ. ਨੇ ਦਾਅਵਾ ਕੀਤਾ ਹੈ ਕਿ ਪੰਜਾਬ ਚੋਂ ਸੂਬੇ 'ਚ ਕੇਵਲ 20 ਤੋਂ 25 ਪ੍ਰਤੀਸ਼ਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੁੰਦੀ ਹੈ। ਬਾਕੀ ਨਸ਼ੀਲੇ ਪਦਾਰਥ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ ਰਾਹੀ ਸੂਬੇ 'ਚ ਪਹੁੰਚਾਇਆ ਜਾਂਦਾ ਹੈ।


Related News