ਦਿੱਲੀ ਹਾਈ ਕੋਰਟ ਨੇ ਭ੍ਰਿਸ਼ਟਾਚਾਰ ਦੇ ਮਾਮਲੇ ''ਚ ਜਗਦੀਸ਼ ਟਾਈਟਲਰ ਦੀ ਪਟੀਸ਼ਨ ਕੀਤੀ ਰੱਦ

10/18/2017 9:10:52 AM

ਨਵੀਂ ਦਿੱਲੀ  — ਦਿੱਲੀ ਹਾਈ ਕੋਰਟ ਨੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਅਤੇ ਹਥਿਆਰਾਂ ਦੇ ਡੀਲਰ ਅਭਿਸ਼ੇਕ ਵਰਮਾ ਦੇ ਖਿਲਾਫ ਦੋਸ਼ ਤੈਅ ਕਰਨ ਦੇ ਨਿਰਦੇਸ਼ ਨੂੰ ਚੁਣੌਤੀ ਦੇਣ ਵਾਲੀ ਦੋਵਾਂ ਦੀ ਪਟੀਸ਼ਨ ਅੱਜ ਰੱਦ ਕਰ ਦਿੱਤੀ। ਟਾਈਟਲਰ ਅਤੇ ਵਰਮਾ 'ਤੇ 2009 'ਚ ਤਤਕਾਲੀਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਾਂ 'ਤੇ ਇਕ ਫਰਜ਼ੀ ਪੱਤਰ ਦੇ ਕਥਿਤ ਇਸਤੇਮਾਲ ਦਾ ਮੁਕੱਦਮਾ ਚੱਲ ਰਿਹਾ ਹੈ। ਟਾਈਟਲਰ 'ਤੇ ਦੋਸ਼ ਹੈ ਕਿ ਉਸਨੇ ਸ਼੍ਰੀ ਸਿੰਘ ਦੇ ਨਾਂ 'ਤੇ  ਕਥਿਤ ਫਰਜ਼ੀ ਪੱਤਰ ਦਾ ਇਸਤੇਮਾਲ ਕਰ ਕੇ ਵਰਮਾ ਅਤੇ ਇਕ ਨਿੱਜੀ ਕੰਪਨੀ ਵਿਚਾਲੇ ਹੋਏ ਲੈਣ-ਦੇਣ ਅਤੇ ਇਸਦੇ ਮਕਸਦ ਬਾਰੇ ਜਾਣਕਾਰੀ ਦਿੱਤੀ ਸੀ।


Related News