ਪੱਥਰਬਾਜ ਮਹਿਲਾ ਬਣੀ ਜੰਮੂ ਕਸ਼ਮੀਰ ਫੁੱਟਬਾਲ ਟੀਮ ਦੀ ਕਪਤਾਨ

12/06/2017 6:17:57 AM

ਨਵੀਂ ਦਿੱਲੀ— ਜੰਮੂ ਕਸ਼ਮੀਰ 'ਚ ਪੱਥਰ ਸੁੱਟਣ ਵਾਲੇ ਵਿਦਿਆਰਥੀਆਂ ਦੀ ਪੋਸਟਰ ਗਰਲ ਅਫਸ਼ਾਂ ਆਸ਼ਿਕ ਹੁਣ ਜੰਮੂ ਕਸ਼ਮੀਰ ਮਹਿਲਾ ਫੁੱਟਬਾਲ ਟੀਮ ਦੀ ਕਪਤਾਨ ਬਣ ਗਈ ਹੈ। ਇਹ ਇਕ ਅਜਿਹਾ ਬਦਲਾਅ ਹੈ ਜੋ ਕਸ਼ਮੀਰੀਆਂ ਦੇ ਦਿਲਾਂ ਨੂੰ ਜਿੱਤਣ ਦੀ ਸਰਕਾਰੀ ਦਾਸਤਾਂ ਵੀ ਬਿਆਨ ਕਰਦਾ ਹੈ।
ਅਫਸ਼ਾਂ ਆਸ਼ਿਕ ਜਿਥੇ ਅਸੰਤੁਸ਼ਟ ਵਿਦਿਆਰਥੀ ਦੇ ਰੂਪ 'ਚ ਸ਼੍ਰੀਨਗਰ ਦੀਆਂ ਗਲੀਆਂ 'ਚ ਪੁਲਸ 'ਤੇ ਪੱਥਰ ਸੁੱਟਣ ਵਾਲੀਆਂ ਕੁੜੀਆਂ ਦੀ ਅਗਵਾਈ ਕਰਦੀ ਸੀ, ਇਹ ਪੋਸਟਰ ਗਰਲ ਹੁਣ ਜੰਮੂ ਕਸ਼ਮੀਰ ਮਹਿਲਾ ਫੁੱਟਬਾਲ ਟੀਮ ਦੀ ਕਪਤਾਨ ਬਣ ਗਈ ਹੈ। ਇਸ 21 ਸਾਲਾਂ ਖਿਡਾਰਨ ਨੇ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸੂਬੇ 'ਚ ਖਿਡਾਰੀਆਂ ਸਾਹਮਣੇ ਆਉਣ ਵਾਲੀ ਪ੍ਰੇਸ਼ਾਨੀਆਂ ਤੋਂ ਜਾਣੂ ਕਰਵਾਇਆ ਤੇ ਮਦਦ ਦੀ ਅਪੀਲ ਕੀਤੀ।
ਅਫਸ਼ਾਂ ਨੇ ਕਿਹਾ, 'ਮੇਰੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ ਹੈ। ਮੈਂ ਜੇਤੂ ਬਣਨਾ ਚਾਹੁੰਦੀ ਹਾਂ ਅਤੇ ਸੂਬੇ ਤੇ ਦੇਸ਼ ਨੂੰ ਮਾਣ ਹਾਸਲ ਕਰਵਾਉਣ ਲਈ ਕੁਝ ਕਰਕੇ ਦਿਖਾਉਣ ਚਾਹੁੰਦੀ ਹਾਂ।' ਸ਼੍ਰੀਨਗਰ ਦੀ ਰਹਿਣ ਵਾਲੀ ਅਫਸ਼ਾਂ ਹਾਲੇ ਮੁੰਬਈ ਦੇ ਇਕ ਕਲੱਬ ਲਈ ਖੇਡ ਰਹੀ ਹੈ। ਉਹ ਮੰਨਦੀ ਹੈ ਕਿ ਉਸ ਦੀ ਜ਼ਿੰਦਗੀ ਤੇ ਕਰੀਅਰ ਨੇ ਜਦੋਂ ਯੂ-ਟਰਨ ਲਿਆ ਤਾਂ ਉਸ ਦੀ ਤਸਵੀਰ ਪੱਥਰ ਸੁੱਟਣ ਵਾਲੀ ਦੇ ਤੌਰ 'ਤੇ ਰਾਸ਼ਟਰੀ ਮੀਡੀਆ 'ਚ ਆ ਗਈ ਸੀ।


Related News