J&K : ਫੌਜ ਨੂੰ ਮਿਲੀ ਵੱਡੀ ਸਫਲਤਾ, ਬਾਰਾਮੁਲਾ-ਹੰਦਵਾੜਾ ਮੁਕਾਬਲੇ ''ਚ 5 ਅੱਤਵਾਦੀ ਢੇਰ

12/12/2017 12:41:44 PM

ਸ਼੍ਰੀਨਗਰ — ਜੰਮੂ-ਕਸ਼ਮੀਰ 'ਚ ਭਾਰਤੀ ਫੌਜ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਸੁਰੱਖਿਆ ਬਲਾਂ ਨੇ ਅੱਜ ਸਵੇਰੇ ਬਾਰਾਮੁਲਾ ਅਤੇ ਹੰਦਵਾੜਾ 'ਚ ਪੰਜ ਅੱਤਵਾਦੀਆਂ ਨੂੰ ਮਾਰ ਦਿੱਤਾ ਅਤੇ ਇਕ ਨੂੰ ਜ਼ਿੰਦਾ ਫੜਿਆ ਹੈ। ਫੌਜ ਅਤੇ ਪੁਲਸ ਵਲੋਂ ਇਕ ਸਾਂਝਾ ਆਪਰੇਸ਼ਨ ਚਲਾਇਆ ਗਿਆ। ਸੁਰੱਖਿਆ ਫੋਰਸ ਨੂੰ ਇਲਾਕੇ ਵਿਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਮਿਲੀ ਸੀ ਜਿਸ ਦੇ ਬਾਅਦ ਫੌਜ ਨੇ ਪੂਰੇ ਖੇਤਰ ਨੂੰ ਘੇਰ ਲਿਆ। ਦਹਿਸ਼ਤਗਰਦਾਂ ਨੇ ਖੁਦ ਨੂੰ ਘਿਰੇ ਹੋਏ ਦੇਖ ਫੌਜ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਐਤਵਾਰ ਨੂੰ ਰਾਜੌਰੀ ਜ਼ਿਲੇ 'ਚ ਕੰਟਰੋਲ ਰੇਖਾ ਦੇ ਨੇੜੇ ਭਾਰਤੀ ਪੋਸਟਾਂ 'ਤੇ ਪਕਿਸਤਾਨੀ ਫੌਜ ਵਲੋਂ ਗੋਲੀਬਾਰੀ ਕੀਤੇ ਜਾਣ ਦੇ ਕਾਰਨ ਇਕ ਜੂਨੀਅਰ ਕਮਿਸ਼ਨਡ ਅਫਸਰ(ਜੇ.ਸੀ.ਓ.) ਜ਼ਖਮੀ ਹੋ ਗਿਆ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਤਾਜ਼ਾ ਘਟਨਾ 'ਚ ਪਾਕਿਸਤਾਨੀ ਫੌਜੀਆਂ ਨੇ ਰਾਤ 8 ਵਜੇ ਜ਼ਿਲੇ ਦੇ ਨੌਸ਼ਿਹਰਾ ਸੈਕਟਰ 'ਚ ਚੌਕੀਆਂ ਅਤੇ ਪਿੰਡਾਂ 'ਤੇ ਫਿਰ ਤੋਂ ਗੋਲੀਬਾਰੀ ਕਰਕੇ ਜੰਗਬੰਦੀ ਦੀ ਉਲੰਘਣਾ ਕੀਤੀ, ਜਿਸਦਾ ਭਾਰਤੀ ਫੌਜ ਨੇ ਮੂੰੰਹ-ਤੋੜ ਜਵਾਬ ਦਿੱਤਾ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦੱਖਣੀ ਕਸ਼ਮੀਰ ਦੇ ਸ਼ੋਪੀਆ ਜ਼ਿਲੇ 'ਚ ਸੁਰੱਖਿਆ ਫੋਰਸ ਨਾਲ ਮੁਕਾਬਲਾ ਹੋ ਚੁੱਕਾ ਹੈ। ਇਸ ਮੁਕਾਬਲੇ 'ਚ ਹਿਜ਼ਬੁਲ ਮੁਜਾਹਿਦੀਨ ਦੇ ਦੋ ਲੋੜੀਂਦੇ ਦਹਿਸ਼ਤਗਰਦ ਮਾਰੇ ਗਏ ਸਨ। ਇਨ੍ਹਾਂ ਦਹਿਸ਼ਤਗਰਦਾਂ 'ਚ ਇਕ ਵਿਅਕਤੀ ਪੁਲਸ ਅਧਿਕਾਰੀ ਰਹਿ ਚੁੱਕਾ ਹੈ। ਫੌਜ ਵਲੋਂ ਆਲ ਆਊਟ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿਸ ਦੌਰਾਨ ਇਸ ਸਾਲ ਹੁਣ ਤੱਕ ਘਾਟੀ 'ਚ 200 ਤੋਂ ਵਧ ਦਹਿਸ਼ਤਗਰਦਾਂ ਦਾ ਖਾਤਮਾ ਕੀਤਾ ਜਾ ਚੁੱਕਾ ਹੈ।


Related News