ਆਈ. ਐੈੱਸ. ਦੀ ਕਸ਼ਮੀਰੀਆਂ ਨੂੰ ਹਿੰਸਕ ਅਪੀਲ-ਜਵਾਨਾਂ ਦੇ ਵੱਡ ਦਿਓ ਸਿਰ

12/12/2017 1:50:22 PM

ਨੈਸ਼ਨਲ ਡੈਸਕ— ਦੁਨੀਆਭਰ 'ਚ ਅੱਤਵਾਦ ਫੈਲਾ ਰਹੇ ਖਤਰਨਾਕ ਅੱਤਵਾਦ ਸੰਗਠਨ ਇਸਲਾਮਿਕ ਸਟੇਟ ਹੁਣ ਕਸ਼ਮੀਰ 'ਚ ਮੁਸਲਮਾਨਾਂ ਨੂੰ ਭੜਕਾਉਣ ਦਾ ਕੰਮ ਕਰ ਰਿਹਾ ਹੈ। ਆਈ. ਐੈੱਸ. ਨੇ ਰੂਮੈਯਾ ਨਾਮ ਦੀ ਮੈਗਜ਼ੀਨ 'ਚ ਮੁਸਲਿਮ ਲੋਕਾਂ ਨੂੰ ਆਪਣੀ ਲੜਾਈ ਲੜਨ ਦੀ ਅਪੀਲ ਕੀਤੀ ਹੈ। ਇਸ 'ਚ ਲਿਖਿਆ ਗਿਆ ਹੈ ਕਿ ਉਹ ਖਲੀਫਾ ਤਹਿਤ ਆਪਣੀ ਲ਼ੜਾਈ ਫਿਰ ਤੋਂ ਸ਼ੁਰੂ ਕਰਨ ਅਤੇ ਇਸ ਵਿਚਕਾਰ ਆਉਣ ਵਾਲੇ ਭਾਰਤੀ ਅਤੇ ਪਾਕਿਤਸਤਾਨੀ ਫੌਜ ਦੇ ਸਿਰ ਕਲਮ ਕਰ ਦੇਣ।
ਉਰਦੂ 'ਚ ਲਿਖਿਆ ਇਹ ਲੇਖ
ਉਰਦੂ ਭਾਸ਼ਾ 'ਚ ਛਪੇ ਇਸ ਲੇਖ ਨੂੰ ਕਸ਼ਮੀਰ ਦੇ ਆਈ. ਐੈੱਸ. ਸਮਰਥਿਤ ਸਮੂਹ ਨੇ ਟਰਾਂਸਲਟ ਕਰ ਕੇ ਟੈਲੀਗ੍ਰਾਮ ਪੋਸਟ ਕੀਤਾ, ਜਿਸ 'ਚ ਕਸ਼ਮੀਰੀ ਮੁਸਲਮਾਨਾਂ ਨੂੰ ਕਿਹਾ ਹੈ ਕਿ ਰਾਅ ਅਤੇ ਆਈ. ਐੈੱਸ. ਆਈ. ਦੇ ਜਾਸੂਸਾਂ ਵੱਲੋਂ ਬੇਵਕੂਫ ਨਾ ਬਣੇ, ਦੋਵਾਂ ਏਜੰਸੀਆਂ ਦੇ ਜਾਸੂਸਾਂ ਨੂੰ ਮਾਰ ਦਿਓ। ਧਾਰਾ 'ਚ ਕਿਹਾ ਗਿਆ ਹੈ ਕਿ ਜੇਕਰ ਇਨ੍ਹਾਂ ਦੇ ਨਾਮ ਮੁਸਲਿਮ ਨਾਮਾਂ ਨਾਲ ਮਿਲਦੇ ਹਨ ਤਾਂ ਉਹ ਧਰਮ ਨੂੰ ਤਿਆਗ ਚੁੱਕੇ ਹਨ। ਇਸ ਤੋਂ ਪਹਿਲਾਂ ਭੇਡ ਦੇ ਖੱਲ 'ਚ ਲੁੱਕੇ ਹੋਏ ਭੇੜੀਏ, ਤੁਹਾਡੇ 'ਤੇ ਹਮਲਾ ਕਰਨ ਤੁਸੀਂ ਇਨ੍ਹਾਂ ਦਾ ਸਿਰ ਉਡਾ ਦਿਓ।
ਕਸ਼ਮੀਰੀ ਮੁਸਲਮਾਨਾਂ ਨਾਲ ਕੀਤੀ ਗਈ ਹਿੰਸਕ ਅਪੀਲ
ਲੇਖ 'ਚ ਕਸ਼ਮੀਰੀਆਂ ਨੂੰ ਲੋਕਤੰਤਰ ਅਸਵੀਕਾਰ ਕਰਨ ਅਤੇ ਆਈ. ਐੈੱਸ. ਨੇਤਾ ਅਬੁ ਬੱਕਰ ਅਲ-ਬਗਦਾਦੀ ਪ੍ਰਤੀ ਵਫਾਦਾਰ ਹਣਨ ਦੀ ਪ੍ਰਤੀ ਵਫਾਦਾਰ ਬਣਨ ਨੂੰ ਕਿਹਾ ਗਿਆ ਹੈ। ਕਸ਼ਮੀਰੀਆਂ ਨੂੰ ਭੜਕਾਉਣ ਹੋਏ ਲਿਖਿਆ ਗਿਆ ਕਿ 1947 'ਚ ਬੰਟਵਾਰੇ ਤੋਂ ਬਾਅਦ ਤੋਂ ਹੀ ਭਾਰਤੀ ਅਤੇ ਪਾਕਿਸਤਾਨ, ਦੋਵਾਂ ਨੇ ਹੀ ਉਨ੍ਹਾਂ ਲਗਾਤਾਰ ਧੋਖਾ ਦਿੱਤਾ ਹੈ। ਹਿੰਦੁਸਤਾਨ, ਪਾਕਿਸਤਾਨੀ, ਅਰਬ ਅਤੇ ਗਰਬ ਅੱਤਵਾਦੀਆਂ ਅਤੇ ਉਨ੍ਹਾਂ ਦੀ ਫੌਜ ਨਾ ਛੱਡਣ। ਇਸ ਨਾਲ ਕਸ਼ਮੀਰੀਆਂ ਨੂੰ ਫੌਜ ਖਿਲਾਫ ਲੜਨ, ਆਹਮਣੇ-ਸਾਹਮਣੇ ਦੀ ਲੜਾਈ 'ਚ ਜਵਾਨਾਂ ਦੇ ਸਿਰ ਵੱਢਣ, ਆਤਮਘਾਤੀ ਹਮਲੇ 'ਚ ਉਨ੍ਹਾਂ ਨੂੰ ਮਾਰਨ ਵਰਗੀਆਂ ਹਿੰਸਕ ਅਪੀਲਾਂ ਕੀਤੀ ਗਈਆਂ ਹਨ। ਕਸ਼ਮੀਰੀ ਮੁਸਲਮਾਨਾਂ ਨੂੰ ਰਾਅ ਅਤੇ ਆਈ. ਐੱਸ. ਆਈ. ਦੇ ਜਾਸੂਸਾਂ ਦੀ ਪਛਾਣ ਉਜਾਗਰ ਕਰਨ ਲਈ ਵੀ ਕਿਹਾ ਗਿਆ ਹੈ।


Related News