ਭਾਰਤੀ ਨੇਵੀ ਦਾ ਸਮੁੰਦਰੀ ਜਹਾਜ਼ ਪਹੁੰਚਿਆ ਆਸਟ੍ਰੇਲੀਆ, ਚਾਲਕ ਦਲ ''ਚ ਸਿਰਫ ਮਹਿਲਾਵਾਂ

10/23/2017 11:53:49 PM

ਨਵੀਂ ਦਿੱਲੀ— ਆਪਣੇ ਪਹਿਲੇ ਵਿਸ਼ਵ ਦੌਰੇ 'ਤੇ ਨਿਕਲਿਆਂ ਨੇਵੀ ਦਾ ਸਮੁੰਦਰੀ ਜਹਾਜ਼ ਆਈ. ਐਨ. ਐਸ. ਵੀ ਤਾਰਿਣੀ ਸੋਮਵਾਰ ਨੂੰ ਆਸਟ੍ਰੇਲੀਆ ਦੇ ਫ੍ਰੇਮੈਂਟਲ ਪੋਰਟ 'ਤੇ ਪਹੁੰਚ ਗਿਆ। ਇਸ ਦੇ ਚੱਲਦੇ ਚਾਲਕ ਦਲ 'ਚ ਸਾਰੀਆਂ ਮੈਂਬਰ ਮਹਿਲਾਵਾਂ ਹਨ। ਸਿਰਫ ਮਹਿਲਾਵਾਂ ਵਾਲੇ ਚਾਲਕ ਦਲ ਵਲੋਂ ਵਿਸ਼ਵ ਦਾ ਇਹ ਪਹਿਲਾਂ ਦੌਰਾ ਹੈ। ਇਸ ਜਹਾਜ਼ ਦੀ ਕਪਤਾਨੀ ਲੈਫਟੀਨੈਂਟ ਕਮਾਂਡਰ ਵਰਤਿਕਾ ਜੋਸ਼ੀ ਦੇ ਹੱਥਾਂ 'ਚ ਹੈ।
ਚਾਲਕ ਦਲ ਦੇ ਬਾਕੀ ਮੈਂਬਰ ਲੈਫਟੀਨੈਂਟ ਕਮਾਂਡਰ ਪ੍ਰਤੀਭਾ ਜਾਮਵਾਲ, ਲੈਫਟੀਨੈਂਟ ਕਮਾਂਡਰ ਪੀ ਸਵਾਤੀ, ਲੈਫਟੀਨੈਂਟ ਐਸ. ਵਿਜੈ ਦੇਵੀ, ਲੈਫਟੀਨੈਂਟ ਬੀ ਐਸ਼ਵਰਿਆ ਅਤੇ ਲੈਫਟੀਨੈਂਟ ਪਾਇਲ ਗੁਪਤਾ ਹੈ। ਇਸ ਜਹਾਜ਼ ਦੇ 5 ਨਵੰਬਰ ਨੂੰ ਫ੍ਰੇਮੈਂਟਲ ਤੋਂ ਰਵਾਨਾ ਹੋਣ ਦੀ ਸੰਭਾਵਨਾ ਹੈ। ਰੱਖਿਆ ਮੰਤਰੀ ਨੇ 10 ਸਤੰਬਰ ਨੂੰ ਗੋਆ ਤੋਂ ਇਸ ਨੂੰ ਵਿਦਾ ਕੀਤਾ ਸੀ।
ਨੇਵੀ ਮੁਤਾਬਕ ਆਈ. ਐਨ. ਏ., ਆਈ. ਐਨ. ਐਸ. ਵੀ ਤਾਰਿਣੀ 4,800 ਨੌਟਿਕਲ ਮੀਲ ਦੂਰੀ ਤੈਅ ਕਰ ਚੁਕਿਆ ਹੈ। ਇਸ ਨੇ 17 ਸਤੰਬਰ ਨੂੰ ਭੂਮੱਧ ਰੇਖਾ ਪਾਰ ਕੀਤੀ ਸੀ ਅਤੇ 6 ਅਕਤੂਬਰ ਨੂੰ ਟ੍ਰੋਪਿਕ ਆਫ ਕੈਪ੍ਰਿਕੋਰਨ ਤੋਂ ਅੱਗੇ ਨਿਕਲ ਗਿਆ ਸੀ। ਇਹ ਜਹਾਜ਼ ਅਪ੍ਰੈਲ 2018 ਨੂੰ ਗੋਆ ਵਾਪਸ ਪਰਤੇਗੀ।   


Related News