ਭਾਰਤੀ ਮੁੰਡੇ ਨਾਲ ਵਿਆਹ ਰਚਾਉਣ ਲਈ ਸੱਤ ਸੰਮੁਦਰੋਂ ਪਾਰ ਆਈ ਗੋਰੀ ਮੇਮ (ਦੇਖੋ ਤਸਵੀਰਾਂ)

08/14/2017 4:36:06 PM

ਇਸਰਾਨਾ— ਭਾਰਤੀ ਮੁੰਡੇ ਨਾਲ ਵਿਆਹ ਰਚਾਉਣ ਲਈ ਰੂਸ ਤੋਂ ਇਸਰਾਨਾ(ਹਰਿਆਣਾ) ਪਹੁੰਚੀ ਈਕਟਰੀਨਾ ਨੇ ਆਸ਼ੀਸ਼ ਜਾਗਲਾਨ ਨੂੰ ਜੀਵਨ ਸਾਥੀ ਚੁਣਿਆ ਅਤੇ ਹਿੰਦੁਸਤਾਨੀ ਰੀਤੀ-ਰਿਵਾਜ਼ਾਂ ਨਾਲ ਫੇਰੇ ਲੈ ਕੇ ਦੋਵੇਂ ਵਿਆਹ ਦੇ ਬੰਧਨ ਵਿਚ ਬੱਝ ਗਏ। 
ਸੋਸ਼ਲ ਸਾਈਟ 'ਤੇ ਪਹਿਲਾਂ ਦੋਸਤੀ ਅਤੇ ਫਿਰ ਪਿਆਰ
ਕਰੀਬ 2 ਸਾਲ ਪਹਿਲਾਂ ਆਸ਼ੀਸ਼ ਜਾਗਪਾਲ ਦੀ ਦੋਸਤੀ ਫੇਸਬੁੱਕ 'ਤੇ ਈਕਟਰੀਨਾ ਨਾਲ ਹੋਈ ਸੀ। ਦੋਵੇਂ ਸੋਸ਼ਲ ਸਾਈਟ ਜ਼ਰੀਏ ਇਕ-ਦੂਜੇ ਨਾਲ ਗੱਲਾਂ ਕਰਦੇ ਰਹੇ। ਗੱਲਬਾਤ ਦਾ ਸਿਲਸਿਲਾ ਕਦੋਂ ਪਿਆਰ ਵਿਚ ਬਦਲ ਗਿਆ, ਪਤਾ ਹੀ ਨਹੀਂ ਲੱਗਾ ਅਤੇ ਗੱਲ ਵਿਆਹ ਤੱਕ ਜਾ ਪਹੁੰਚੀ। ਆਸ਼ੀਸ਼ ਬੀ. ਬੀ. ਏ. ਕਰਨ ਤੋਂ ਬਾਅਦ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰ ਰਿਹਾ ਹੈ। ਵਿਆਹ ਕਰਨ ਲਈ ਈਕਟਰੀਨਾ ਰਸ਼ੀਆ ਤੋਂ ਇਸਰਾਨਾ ਪਹੁੰਚ ਗਈ। ਵਿਦੇਸ਼ੀ ਨੂੰਹ ਦੇਖਣ ਲਈ ਆਸ਼ੀਸ਼ ਦੇ ਘਰ ਔਰਤਾਂ ਦੀ ਭੀੜ ਲੱਗੀ ਹੋਈ ਹੈ। ਈਕਟਰੀਨਾ ਨੂੰ ਰਸ਼ੀਅਨ ਤੋਂ ਇਲਾਵਾ ਅੰਗਰੇਜ਼ੀ ਭਾਸ਼ਾ ਹੀ ਸਮਝ ਵਿਚ ਆਉਂਦੀ ਹੈ। 
ਆਈ. ਟੀ. ਇੰਜੀਨੀਅਰ ਹੈ ਈਕਟਰੀਨਾ
ਰਸ਼ੀਆ ਦੇ ਮਾਰੀਅਲ ਰਿਪਬਲਿਕ ਸਟੇਟ ਦੇ ਯਾਸ਼ਕਰਾਲਾਹ ਸ਼ਹਿਰ ਨੇੜੇ ਕ੍ਰਾਸੰਈਯੀ ਪਿੰਡ ਵਿਚ ਰਹਿਣ ਵਾਲੀ ਈਕਟਰੀਨਾ ਰਸ਼ੀਆ ਦੀ ਇਕ ਕੰਪਨੀ ਵਿਚ ਆਈ. ਟੀ. ਇੰਜੀਨੀਅਰ ਹੈ। ਆਸ਼ੀਸ਼ ਨਾਲ ਮੁਲਾਕਾਤ ਅਤੇ ਲਗਾਤਾਰ ਹੋ ਰਹੀ ਗੱਲਬਾਤ ਤੋਂ ਪ੍ਰਭਾਵਿਤ ਹੋ ਕੇ ਈਕਟਰੀਨਾ ਨੇ ਇੰਟਰਨੈੱਟ 'ਤੇ ਭਾਰਤੀ ਸੰਸਕ੍ਰਿਤੀ ਅਤੇ ਰੀਤੀ-ਰਿਵਾਜ਼ਾਂ ਨਾਲ ਹਰਿਆਣਵੀ ਜਾਟਾਂ ਦੇ ਬਾਰੇ ਵਿਚ ਕਾਫੀ ਡੂੰਘਾਈ ਨਾਲ ਜਾਣਿਆ।


Related News