ਇਸਰੋ ਦੇ ਸੈਟੇਲਾਈਟ ਨਾਲ ਭਾਰਤੀ ਫੌਜ ਮਜ਼ਬੂਤ, ਜ਼ਮੀਨ ਤੋਂ ਸਮੁੰਦਰ ਤੱਕ ਦੁਸ਼ਮਣਾਂ ''ਤੇ ਨਜ਼ਰ

06/26/2017 1:19:27 PM

ਨਵੀਂ ਦਿੱਲੀ— ਇਸਰੋ ਨੇ ਹਾਲ ਹੀ 'ਚ ਕਾਰਟੋਸੈੱਟ-2 ਸੀਰੀਜ਼ ਦੇ 'ਆਈ ਇਨ ਦਿ ਸਕਾਈ' ਸੈਟੇਲਾਈਟ ਦੇ ਸਫਲਤਾਪੂਰਵਕ ਲਾਂਚ ਕੀਤਾ ਹੈ। ਕਾਰਟੋਸੈੱਟ-2 ਸੈਟੇਲਾਈਟ ਨਾਲ ਹੀ ਆਰਮੀ ਵੱਲੋਂ ਦੁਸ਼ਮਣਾਂ 'ਤੇ ਨਜ਼ਰ ਰੱਖਣ ਵਾਲੇ ਸੈਟੇਲਾਈਟ ਦੀ ਗਿਣਤੀ 13 ਹੋ ਗਈ ਹੈ। ਇਨ੍ਹਾਂ ਸੈਟੇਲਾਈਟਾਂ ਦਾ ਮੁੱਖ ਕੰਮ ਦੁਸ਼ਮਣਾਂ 'ਤੇ ਨਜ਼ਰ ਰੱਖਣਾ ਹੋਵੇਗਾ। ਜ਼ਮੀਨ ਨਾਲ ਸਮੁੰਦਰ 'ਚ ਵੀ ਇਹ ਸੈਟੇਲਾਈਟ ਆਪਣੀ ਨਜ਼ਰ ਰੱਖਣ 'ਚ ਅਸਰਦਾਰ ਹੈ। ਇਸ ਤੋਂ ਇਲਾਵਾ ਹੁਣ ਐਮਰਜੈਂਸੀ 'ਚ ਅਗਨੀ-5 ਮਿਜ਼ਾਈਲ ਦੀ ਵਰਤੋਂ ਸੈਟੇਲਾਈਟ ਲਾਂਚ ਕਰਨ ਲਈ ਵੀ ਕੀਤੀ ਜਾ ਸਕਦੀ ਹੈ।
ਪ੍ਰਿਥਵੀ ਕੋਲ ਸਥਾਪਤ ਕੀਤਾ ਰਿਮੋਟ ਸੈਂਸਿੰਗ ਸੈਟੇਲਾਈਟ
ਇਸਰੋ ਨੇ ਜ਼ਿਆਦਾਤਰ ਰਿਮੋਟ ਨਾਲ ਚੱਲਣ ਵਾਲੇ ਇਨ੍ਹਾਂ ਸੈਟੇਲਾਈਟਾਂ ਨੂੰ ਪ੍ਰਿਥਵੀ ਦੀ ਕਲਾਸ ਕੋਲ ਸਥਾਪਤਕੀਤਾ ਹੈ, ਜੋ ਕਿ ਪ੍ਰਿਥਵੀ ਦੀ ਸਤਿਹ ਤੋਂ ਲਗਭਗ 200 ਤੋਂ 1200 ਕਿਲੋਮੀਟਰ ਦੀ ਉੱਚਾਈ 'ਤੇ ਲਾਈ ਗਈ ਹੈ। ਇਹ ਸਾਰੇ ਸੈਟੇਲਾਈਟ ਭਾਰਤੀ ਸਰਹੱਦ 'ਚ ਹੋਣ ਵਾਲੀ ਹੱਲ-ਚੱਲ ਨੂੰ ਸਕੈਨ ਕਰ ਕੇ ਫੌਜ ਨੂੰ ਜਲਦ ਤੋਂ ਜਲਦ ਸੂਚਿਤ ਕਰੇਗੀ। ਇਨ੍ਹਾਂ 'ਚੋਂ ਕੁਝ ਰਿਮੋਟ ਸੈਂਸਿੰਗ ਸੈਟੇਲਾਈਟ ਨੂੰ ਭੂ-ਕਲਾਸ 'ਚ ਲਾਇਆ ਗਿਆ ਹੈ। ਇੰਨਾ ਹੀ ਨਹੀਂ 712 ਕਿਲੋ ਦੀ ਕਾਰਟੋਸੈੱਟ-2 ਸੈਟੇਲਾਈਟ ਫੌਜ ਨੂੰ ਪ੍ਰਿਥਵੀ ਦੀ ਸਾਫ਼ ਤਸਵੀਰ ਦੇਣ 'ਚ ਮਦਦ ਕਰੇਗੀ।
ਭਾਰਤੀ ਜਲ ਸੈਨਾ 'ਚ ਜੀ.ਸੈੱਟ-7 ਦੀ ਵਰਤੋਂ
ਭਾਰਤੀ ਜਲ ਸੈਨਾ ਵੀ ਜੀ.ਸੈੱਟ ਸੈਟੇਲਾਈਟ ਦੀ ਮਦਦ ਨਾਲ ਦੁਸ਼ਮਣਾਂ 'ਤੇ ਨਜ਼ਰ ਰੱਖੇਗੀ, ਜਿਸ 'ਚੋਂ ਉਹ ਯੁੱਧ ਬੇੜਿਆਂ, ਪਣਡੁੱਬੀਆਂ, ਜਹਾਜ਼ਾਂ ਤੋਂ ਸਹੀ ਸਮੇਂ 'ਤੇ ਸੰਪਰਕ ਸਾਧੇਗੀ। ਭਾਰਤ ਐਂਟੀ ਸੈਟੇਲਾਈਟ ਵੇਪਨ (ਏ.ਸੈੱਟ.) ਵੀ ਲਾਂਚ ਕਰ ਸਕਦਾ ਹੈ, ਜੋ ਦੁਸ਼ਮਣਾਂ ਦੇ ਸੈਟੇਲਾਈਟ ਨੂੰ ਨਸ਼ਟ ਕਰ ਸਕਦੀ ਹੈ। ਸਿਰਫ ਅਮਰੀਕਾ, ਰੂਸ ਅਤੇ ਚੀਨ ਕੋਲ ਇਸ ਤਰ੍ਹਾਂ ਦੇ ਵੇਪਨ ਹੈ।
ਆਹਮਣੇ-ਸਾਹਮਣੇ ਲੜਾਈ ਦਾ ਜ਼ਮਾਨਾ ਨਹੀਂ ਰਿਹਾ
ਰੱਖਿਆ ਖੋਜ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦੇ ਸਾਬਕਾ ਡਾਇਰੈਕਟਰ (ਪਬਲਿਕ ਇੰਟਰਫੇਸ) ਰਵੀ ਗੁਪਤਾ ਨੇ ਕਿਹਾ ਕਿ ਅਗਨੀ-5 ਮਿਜ਼ਾਈਲ ਨੂੰ ਸੈਟੇਲਾਈਟ ਲੰਚ ਲਈ ਵੀ ਇਸਤੇਮਾਲ ਕੀਤਾ ਜਾ ਸਕੇਗਾ। ਉਨ੍ਹਾਂ ਨੇ ਕਿਹਾ ਕਿ ਅਗਨੀ-5 ਬਲੀਸਟਿਕ ਮਿਜ਼ਾਈਲ ਨੂੰ ਵਿਕਸਿਤ ਕੀਤੇ ਜਾਣ ਦੀ ਪ੍ਰਕਿਰਿਆ ਦੌਰਾਨ ਹਾਸਲ ਕੀਤੀਆਂ ਗਈਆਂ ਤਕਨੀਕੀ ਸ਼ਕਤੀਆਂ ਦੀ ਵਰਤੋਂ ਲੋੜ ਪੈਣ 'ਤੇ 'ਸੈਟੇਲਾਈਟ ਲਾਂਚ ਆਨ ਡਿਮਾਂਡ' ਯਾਨੀ ਮੰਗ ਅਨੁਸਾਰ ਕਦੇ ਵੀ ਸੈਟੇਲਾਈਟ ਲੰਚ ਕਰਨ ਲਈ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਅੱਗੇ ਕਿਹਾ,''ਇਸੇ ਤਰ੍ਹਾਂ ਇਨ੍ਹਾਂ ਤਕਨੀਕਾਂ ਨੂੰ ਬੈਲੀਸਟਿਕ ਮਿਜ਼ਾਈਲ ਡਿਫੈਂਸ ਸਿਸਟਮ ਲਈ ਇਸਤੇਮਾਲ ਹੋਣ ਵਾਲੀ ਤਕਨੀਕ ਨਾਲ ਮਿਲਾ ਕੇ ਐਂਟੀ-ਸੈਟੇਲਾਈਟ ਵੇਪਨ ਸਿਸਟਮ ਵਿਕਸਿਤ ਕਰਨ ਲਈ ਕੀਤਾ ਜਾ ਸਕਦਾ ਹੈ।'' ਰਵੀ ਨੇ ਕਿਹਾ ਕਿ ਹੁਣ ਆਹਮਣੇ-ਸਾਹਮਣੇ ਲੜਾਈ ਕਰਨ ਦਾ ਜ਼ਮਾਨਾ ਜਾ ਚੁਕਿਆ ਹੈ, ਇਸ ਲਈ ਸੈਟੇਲਾਈਟ ਰਣਨੀਤੀ ਯੁੱਧ ਦੇ ਨਤੀਜੇ ਨੂੰ ਬਦਲਣ 'ਚ ਇਕ ਅਹਿਮ ਭੂਮਿਕਾ ਨਿਭਾ ਰਹੀ ਹੈ।


Related News