ਚੀਨ ਦੀ ਗਿੱਦੜਭਬਕੀ- ''ਡ੍ਰੋਨ ਮਾਮਲੇ ''ਚ ਭਾਰਤ ਮੰਗੇ ਮੁਆਫ਼ੀ ਨਹੀਂ ਤਾਂ ਬੁਰਾ ਹੋਵੇਗਾ ਨਤੀਜਾ''

12/10/2017 7:51:04 AM

ਬੀਜਿੰਗ- ਆਪਣੀ ਸਰਹੱਦ 'ਚ ਭਾਰਤੀ ਡ੍ਰੋੋਨ ਦੇ ਘੁਸਪੈਠ ਕਰਨ ਅਤੇ ਉਸ ਦੇ ਕ੍ਰੈਸ਼ ਹੋਣ 'ਤੇ ਚੀਨ ਬੜਾ ਗੁੱਸੇ 'ਚ ਹੈ।  ਇਸ ਗੁੱਸੇ ਬਾਰੇ ਚੀਨ ਦੇ ਸਰਕਾਰੀ ਮੀਡੀਆ ਹਾਊਸ 'ਗਲੋਬਲ ਟਾਈਮਜ਼' ਵਿਚ ਛਪੇ ਲੇਖ ਤੋਂ ਪਤਾ ਲੱਗਦਾ ਹੈ। ਇਸ ਵਿਚ ਲਿਖਿਆ ਗਿਆ ਹੈ ਕਿ ਭਾਰਤ ਨੂੰ ਇਸ ਮਾਮਲੇ 'ਚ ਮੁਆਫੀ ਮੰਗਣੀ ਚਾਹੀਦੀ ਹੈ।
ਜੇਕਰ ਭਾਰਤ ਮੁਆਫੀ ਨਹੀਂ ਮੰਗਦਾ ਤਾਂ ਸਿੱਟਾ ਡ੍ਰੋਨ ਗੁਆਉਣ ਤੋਂ ਕਿਤੇ ਜ਼ਿਆਦਾ ਬੁਰਾ ਹੋਵੇਗਾ, ਜਿਸਦੇ ਲਈ ਉਸ ਨੂੰ (ਭਾਰਤ) ਤਿਆਰ ਰਹਿਣਾ ਚਾਹੀਦਾ ਹੈ। ਚੀਨ ਦਾ ਦਾਅਵਾ ਹੈ ਕਿ ਇਹ ਡ੍ਰੋਨ ਡੋਕਲਾਮ ਦੇ ਉਸ ਇਲਾਕੇ ਦੇ ਨੇੜੇ ਕ੍ਰੈਸ਼ ਹੋਇਆ ਸੀ, ਜਿਥੇ ਦੋਵਾਂ ਦੇਸ਼ਾਂ ਦੇ ਫੌਜੀ ਕਾਫੀ ਲੰਬੇ ਸਮੇਂ ਤਕ ਇਕ-ਦੂਸਰੇ ਦੇ ਸਾਹਮਣੇ ਤਾਇਨਾਤ ਰਹੇ ਸਨ। ਹਾਲਾਂਕਿ ਭਾਰਤ ਇਸ  ਮਾਮਲੇ 'ਚ ਪਹਿਲਾਂ ਹੀ ਪੱਖ ਰੱਖ ਚੁੱਕਾ ਹੈ ਕਿ ਡ੍ਰੋਨ ਟ੍ਰੇਨਿੰਗ ਮਿਸ਼ਨ 'ਤੇ ਨਿਕਲਿਆ ਸੀ ਅਤੇ ਤਕਨੀਕੀ ਖਰਾਬੀ ਕਾਰਨ ਕ੍ਰੈਸ਼ ਹੋ ਗਿਆ ਸੀ।  ਭਾਰਤੀ ਰੱਖਿਆ ਮੰਤਰਾਲਾ ਵਲੋਂ ਦੱਸਿਆ ਗਿਆ ਸੀ ਕਿ ਘਟਨਾ ਦੇ ਤੁਰੰਤ ਬਾਅਦ ਭਾਰਤੀ ਜਵਾਨਾਂ ਨੇ ਚੀਨੀ ਫੌਜ 'ਚ ਮੌਜੂਦ ਆਪਣੇ ਹਮ-ਰੁਤਬਿਆਂ ਨੂੰ ਅਲਰਟ ਕਰ ਦਿੱਤਾ ਸੀ ਤਾਂ ਕਿ ਡ੍ਰੋਨ ਦਾ ਪਤਾ ਲਾਇਆ ਜਾ ਸਕੇ। ਇਸ ਦੀ ਪ੍ਰਕਿਰਿਆ ਵਜੋਂ ਚੀਨ ਵਲੋਂ ਲੋਕੇਸ਼ਨ ਦੀ ਜਾਣਕਾਰੀ ਦਿੱਤੀ ਗਈ। ਫਿਲਹਾਲ ਪੂਰੇ ਪ੍ਰੋਟੋਕਲ ਦੇ ਤਹਿਤ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News