ਪਾਕਿਸਤਾਨੀ ਬੱਚੇ ਦੇ ਇਲਾਜ ਲਈ ਭਾਰਤ ਦੇਵੇਗਾ ਵੀਜ਼ਾ : ਸੁਸ਼ਮਾ ਸਵਰਾਜ

08/19/2017 12:51:26 AM

ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਕ ਪਾਕਿਸਤਾਨੀ ਬੱਚੇ ਦੇ ਪਰਿਵਾਰ ਨੂੰ ਭਾਰਤ 'ਚ ਇਲਾਜ ਲਈ ਵੀਜ਼ਾ ਦੇਣ ਦਾ ਭਰੋਸਾ ਦਿੱਤਾ ਹੈ। ਸੁਸ਼ਮਾ ਸੁਵਰਾਮ ਦੀ ਪ੍ਰਤੀਕਿਰਿਆ ਆਉਣ ਤੋਂ ਬਾਅਦ ਬੱਚੇ ਦੇ ਪਰਿਵਾਰ ਦੇ ਇਕ ਮੈਂਬਰ ਨੇ ਵੀਜ਼ਾ ਪਾਸ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੱਚੇ ਨੂੰ ਬੋਨ ਮੈਰੋ ਬਿਮਾਰੀ ਦੇ ਇਲਾਜ ਦੀ ਜ਼ਰੂਰਤ ਹੈ।
ਸੁਸ਼ਮਾ ਸਵਰਾਜ ਨੇ ਟਵਿਟ ਕਰ ਕਿਹਾ, ''ਹਾਂ ਅਸੀਂ ਉਸ ਨੂੰ ਵੀਜ਼ਾ ਦਿਆਂਗੇ।'' ਇਸ ਤੋਂ ਪਹਿਲਾਂ ਲਤਾ ਸੁਨੀਲ ਨੇ ਕਿਹਾ ਕਿ ਬੱਚੇ ਨੂੰ ਭਾਰਤ 'ਚ ਬੋਨ ਮੈਰੋ ਇਲਾਜ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੇ ਸੁਸ਼ਮਾ ਸਵਰਾਜ ਤੋਂ ਮੈਡੀਕਲ ਤੌਰ 'ਤੇ ਵੀਜ਼ਾ ਦੇਣ ਦੀ ਅਪੀਲ ਕੀਤੀ ਹੈ।


Related News