ਕੌਮਾਂਤਰੀ ਅੱਤਵਾਦ ''ਤੇ ਭਾਰਤ-ਅਮਰੀਕਾ ਦੇ ਹਿੱਤ ਸਾਂਝੇ : ਮੋਦੀ

06/27/2017 4:19:18 AM

ਵਾਸ਼ਿੰਗਟਨ - ਅਮਰੀਕਾ ਦੇ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ 'ਚ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਦੌਰਾਨ ਮੋਦੀ ਨੇ ਕਿਹਾ ਕਿ ਉਹ ਸਵਾਗਤ ਲਈ ਟਰੰਪ ਦੇ ਧੰਨਵਾਦੀ ਹਨ ਅਤੇ ਇਹ ਸਵਾ ਸੌ ਕਰੋੜ ਭਾਰਤੀਆਂ ਦਾ ਸਨਮਾਨ ਹੈ। ਟਰੰਪ ਨੇ ਕਿਹਾ ਕਿ ਮੋਦੀ ਦਾ ਆਉਣਾ ਮੇਰੇ ਲਈ ਮਾਣ ਵਾਲੀ ਗੱਲ ਹੈ ਅਤੇ ਮੋਦੀ ਇਕ ਮਹਾਨ ਨੇਤਾ ਹਨ। ਇਸ ਤੋਂ ਪਹਿਲਾਂ ਮੋਦੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਕੌਮਾਂਤਰੀ ਅੱਤਵਾਦ ਦੇ ਸਰਾਪ ਨੂੰ ਹਰਾਉਣ ਲਈ ਵਚਨਬੱਧ ਹਨ ਅਤੇ ਸਾਡੇ ਰਣਨੀਤਕ ਸਬੰਧਾਂ ਦੀ ਦਲੀਲ ਵਿਵਾਦ ਰਹਿਤ ਹੈ। 

PunjabKesari

ਰੱਖਿਆ ਨੂੰ ਆਪਣੀ ਭਾਈਵਾਲੀ ਦਾ ਦੂਜਾ ਪਰਸਪਰ ਲਾਭਕਾਰੀ ਖੇਤਰ ਕਰਾਰ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਆਪਣੇ ਸਮਾਜ ਅਤੇ ਦੁਨੀਆ ਨੂੰ ਕੌਮਾਂਤਰੀ ਅੱਤਵਾਦ, ਕੱਟੜਪੰਥੀ ਵਿਚਾਰਧਾਰਾਵਾਂ ਅਤੇ ਗੈਰ-ਰਵਾਇਤੀ ਸੁਰੱਖਿਆ ਖਤਰਿਆਂ ਤੋਂ ਮੁਕਤ ਕਰਨ ਦੇ ਖੇਤਰ 'ਚ ਭਾਰਤ ਤੇ ਅਮਰੀਕਾ ਦੋਹਾਂ ਦੇਸ਼ਾਂ ਦੇ ਹਿੱਤ ਸਾਂਝੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬੈਠਕ ਤੋਂ ਪਹਿਲਾਂ ਵਾਲ ਸਟ੍ਰੀਟ ਜਰਨਲ ਨੂੰ ਦਿੱਤੀ ਇਕ ਇੰਟਰਵਿਊ ਦੌਰਾਨ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੋਹਾਂ ਦੇਸ਼ਾਂ ਦਰਮਿਆਨ ਦੋ-ਪਾਸੜ ਸਬੰਧ ਅਗਲੇ ਕੁਝ ਦਹਾਕਿਆਂ 'ਚ ਪਹਿਲਾਂ ਤੋਂ ਵੀ ਵੱਧ ਭਰੋਸੇਯੋਗ ਹੋਣਗੇ। ਆਉਣ ਵਾਲੇ ਸਾਲਾਂ 'ਚ ਭਾਰਤੀ ਕੰਪਨੀਆਂ ਅਮਰੀਕਾ ਕੋਲੋਂ 40 ਅਰਬ ਡਾਲਰ ਤੋਂ ਵੱਧ ਦੀ ਊਰਜਾ ਖਰੀਦਣਗੀਆਂ। ਨਾਲ ਹੀ 200 ਤੋਂ ਵਧ ਅਮਰੀਕੀ ਹਵਾਈ ਜਹਾਜ਼ ਭਾਰਤ ਦੇ ਨਿਜੀ ਖੇਤਰ ਦੇ ਹਵਾਈ ਬੇੜੇ ਵਿਚ ਸ਼ਾਮਲ ਹੋਣਗੇ।

 PunjabKesari


ਮੋਦੀ ਨੇ ਯਾਦ ਦਿਵਾਇਆ ਕਿ ਉਨ੍ਹਾਂ ਪਿਛਲੇ ਸਾਲ ਅਮਰੀਕੀ ਸੰਸਦ 'ਚ ਕਿਹਾ ਸੀ ਕਿ ਦੋ-ਪਾਸੜ ਸਬੰਧਾਂ ਨੇ ਇਤਿਹਾਸ ਦੀ ਝਿੱਜਕ ਨੂੰ ਖਤਮ ਕਰ ਦਿੱਤਾ ਹੈ। ਇਕ ਸਾਲ ਬਾਅਦ ਮੈਂ ਮੁੜ ਅਮਰੀਕਾ ਆਇਆ ਹਾਂ। ਦੋਹਾਂ ਦੇਸ਼ਾਂ ਦਰਮਿਆਨ ਪਹਿਲਾਂ ਤੋਂ ਵੀ ਵੱਧ ਮਜ਼ਬੂਤ ਦੋਸਤੀ ਨਾਲ ਕੰਮ ਕਰਨ ਪ੍ਰਤੀ ਆਸਵੰਦ ਹਾਂ। ਉਨ੍ਹਾਂ ਕਿਹਾ ਕਿ ਅੱਤਵਾਦ ਨਾਲ ਨਜਿੱਠਣ ਲਈ ਭਾਰਤ ਕੋਲ 4 ਦਹਾਕਿਆਂ ਦਾ ਅਨੁਭਵ ਹੈ ਅਤੇ ਅਸੀਂ ਇਸ ਸਰਾਪ ਨੂੰ ਹਰਾਉਣ ਲਈ ਅਮਰੀਕੀ ਸਰਕਾਰ ਦੀ ਵਚਨਬੱਧਤਾ ਨੂੰ ਸਾਂਝਾ ਕਰਦੇ ਹਾਂ। ਉਥੇ ਹੀ ਮੋਦੀ ਨੇ ਵਰਜੀਨੀਆ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ  ਗੱਲਬਾਤ ਕਰਦਿਆਂ ਆਪਣੀ ਸਰਕਾਰ ਦੇ ਤਿੰਨ ਸਾਲ ਨੂੰ ਬੇਮਿਸਾਲ ਦੱਸਿਆ ਤੇ ਕਿਹਾ ਕਿ ਇਨ੍ਹਾਂ 3 ਸਾਲਾਂ ਦੌਰਾਨ ਮੇਰੀ ਸਰਕਾਰ 'ਤੇ ਇਕ ਵੀ ਦਾਗ਼ ਨਹੀਂ ਲੱਗਾ।  ਉਨ੍ਹਾਂ ਕਿਹਾ ਕਿ ਭਾਰਤ 'ਚ ਇਸ ਤੋਂ ਪਹਿਲਾਂ ਦੀ ਸਰਕਾਰ ਖਿਲਾਫ ਵੋਟਿੰਗ ਕਿਉਂ ਹੋਈ, ਇਸਦਾ ਮੁੱਖ ਕਾਰਨ ਸੀ ਭ੍ਰਿਸ਼ਟਾਚਾਰ। ਉਥੇ ਹੀ ਟਰੰਪ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਮੋਦੀ ਨੇ ਟਰੰਪ ਪ੍ਰਸ਼ਾਸਨ ਦੇ ਦੋ ਪ੍ਰਮੁੱਖ ਮੰਤਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਅੱਤਵਾਦ ਨਾਲ ਮੁਕਾਬਲੇ ਵਿਚ ਅਮਰੀਕਾ ਅਤੇ ਭਾਰਤ ਵਿਚਾਲੇ ਸਹਿਯੋਗ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਹੋਈ। ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਅਤੇ ਅਮਰੀਕੀ ਰੱਖਿਆ ਮੰਤਰੀ ਜੇਮਸ ਮੈਟਿਸ ਨਾਲ ਮੁਲਾਕਾਤ ਦੌਰਾਨ ਰਣਨੀਤਕ ਖੇਤਰ ਅਤੇ ਆਰਥਿਕ ਸਹਿਯੋਗ ਦੇ ਮੁੱਦੇ ਛਾਏ ਰਹੇ। ਮੋਦੀ ਨੇ ਭਾਰਤ-ਅਮਰੀਕਾ ਸੰਬੰਧਾਂ ਨੂੰ 'ਅਹਿਮ ਸਾਂਝੇਦਾਰੀ' ਦੱਸਿਆ ਅਤੇ ਕਿਹਾ ਕਿ ਇਸਦਾ ਸੰਸਾਰਕ ਪੱਧਰ 'ਤੇ ਬਹੁਤ ਮਹੱਤਵ ਹੈ।

PunjabKesari

PunjabKesari
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਬੈਠਕ ਖਤਮ ਹੋ ਗਈ ਹੈ। ਇਸ ਬੈਠਕ 'ਚ ਦੋਹਾਂ ਨੇਤਾਵਾਂ ਵਿਚਾਲੇ ਅੱਤਵਾਦ ਸਮੇਤ ਕਈ ਮੁੱਦਿਆਂ 'ਤੇ ਗੱਲਬਾਤ ਹੋਈ। 

PunjabKesari
ਟਰੰਪ ਨੇ ਕਿਹਾ ਕਿ ਭਾਰਤ ਅਮਰੀਕਾ ਦਾ ਸੱਚਾ ਦੇਸ਼ ਹੈ। ਸੋਸ਼ਲ ਮੀਡੀਆ 'ਤੇ ਮੈਂ ਅਤੇ ਮੋਦੀ ਵਰਲਡ ਹਾਂ। ਭਾਰਤ ਸਭ ਤੋਂ ਤੇਜ਼ੀ ਨਾਲ ਵਧਦੀ ਹੋਈ ਅਰਥ-ਵਿਵਸਥਾ ਹੈ। ਅਮਰੀਕਾ ਅਤੇ ਭਾਰਤ ਅੱਤਵਾਦ ਤੋਂ ਪ੍ਰਭਾਵਿਤ ਹਨ ਅਤੇ ਅਸੀਂ ਅੱਤਵਾਦ ਦਾ ਮਿਲ ਕੇ ਇਸ ਦਾ ਖਾਤਮਾ ਕਰਾਂਗੇ। ਟਰੰਪ ਨੇ ਅਫਗਾਨਿਸਤਾਨ 'ਚ ਭਾਰਤ ਦੀ ਭੂਮਿਕਾ ਦੀ ਵੀ ਤਾਰੀਫ ਕੀਤੀ। 

PunjabKesari
ਸਾਂਝੇ ਬਿਆਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੇਰਾ ਦੌਰਾ ਦੋਹਾਂ ਦੇਸ਼ਾਂ ਦੇ ਸਹਿਯੋਗ ਦੇ ਅਧਿਆਇ 'ਚ ਅਹਿਮ ਹੋਵੇਗਾ। ਦੋਵੇਂ ਦੇਸ਼ ਗਲੋਬਲ ਇੰਜਨ ਆਫ ਗ੍ਰੋਥ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਤਵਾਦ ਨੂੰ ਖਤਮ ਕਰਨ ਲਈ ਅਸੀਂ ਮਿਲ ਕੇ ਲੜਾਗੇ। ਮੋਦੀ ਨੇ ਆਪਣੇ ਨਿਊ ਇੰਡੀਆ ਵੀਜ਼ਨ ਅਤੇ ਅਮਰੀਕਾ ਦੇ 'ਮੇਕ ਅਮਰੀਕਾ ਗ੍ਰੇਟ' ਨੂੰ ਇਕੋਂ ਜਿਹਾ ਦੱਸਿਆ। ਮੋਦੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਜਾਣਕਾਰੀਆਂ ਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ। ਮੋਦੀ ਨੇ ਕਿਹਾ ਕਿ ਅਫਗਾਨਿਸਤਾਨ 'ਚ ਵਧਦੀ ਅਸਥਿਰਤਾ ਦੋਹਾਂ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਉਨ੍ਹਾਂ ਨੇ ਅਮਰੀਕਾ ਅਤੇ ਭਾਰਤ ਦੁਨੀਆ ਲਈ ਬਹੁਤ ਕੁਝ ਕਰ ਸਕਦੇ ਹਨ। ਸਾਂਝੇ ਬਿਆਨ ਨੂੰ ਖਤਮ ਕਰਦੇ ਹੋਏ ਮੋਦੀ ਨੇ ਟਰੰਪ ਨੂੰ ਆਪਣੇ ਪਰਿਵਾਰ ਸਮੇਤ ਭਾਰਤ ਆਉਣ ਦਾ ਸੱਦਾ ਦਿੱਤਾ।

PunjabKesari


Related News