ਭਾਰਤ-ਚੀਨ ਸਰਹੱਦੀ ਮਸਲੇ ''ਤੇ ਜਲਦੀ ਕਰਨਗੇ ਗੱਲਬਾਤ

12/14/2017 11:52:47 PM

ਨਵੀਂ ਦਿੱਲੀ— ਬੀਤੇ ਸੋਮਵਾਰ ਨੂੰ ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀਆਂ ਦੀ ਇਥੇ ਹੋਈ ਗੱਲਬਾਤ ਤੋਂ ਬਾਅਦ ਹੁਣ ਅਗਲੇ ਹਫਤੇ ਸਰਹੱਦ ਦੇ ਮਸਲੇ 'ਤੇ ਦੋਵਾਂ ਦੇਸ਼ਾਂ ਦੀ ਵਿਸ਼ੇਸ਼ ਵਫਦ ਦੀ ਗੱਲਬਾਤ 'ਚ ਦੋਵੇਂ ਪੱਖ ਆਪਣੇ ਸਖਤ ਰਵੱਈਏ ਦਾ ਇਜ਼ਹਾਰ ਕਰਨਗੇ। ਸੂਤਰਾਂ ਦਾ ਕਹਿਣਾ ਹੈ ਕਿ ਇਹ ਗੱਲਬਾਤ ਅਗਲੇ ਹਫਤੇ 20 ਤੇ 21 ਦਸੰਬਰ ਨੂੰ ਹੋਵੇਗੀ। ਇਸ ਗੱਲਬਾਤ ਦੇ ਲਈ ਚੀਨ ਦੇ ਸਟੇਟ ਕਾਊਂਸਲਰ ਯਾਂਗ ਚਯੇ ਛੀ ਵੀ ਭਾਰਤ ਆਉਣਗੇ।
ਚੀਨ ਨੇ ਅਪਣਾਇਆ ਸਖਤ ਰੁਖ
ਇਸ ਗੱਲਬਾਤ 'ਚ ਭਾਰਤ ਦੀ ਅਗਵਾਈ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਕਰਨਗੇ। ਦੋਵਾਂ ਦੇਸ਼ਾਂ ਦੇ ਵਿਚਕਾਰ ਸਰਹੱਦੀ ਮਸਲੇ ਦੇ ਹੱਲ ਲਈ ਇਸ ਗੱਲਬਾਤ ਦਾ ਸਿਲਸਿਲਾ 2003 'ਚ ਸ਼ੁਰੂ ਹੋਇਆ ਸੀ ਪਰ ਚੀਨ ਨੇ ਇਸ ਮਸਲੇ 'ਤੇ ਸਖਤ ਰੁਖ ਅਪਣਾਇਆ ਹੋਇਆ ਹੈ। ਡੋਕਲਾਮ ਇਲਾਕੇ 'ਚ ਚੀਨੀ ਤੇ ਭਾਰਤੀ ਫੌਜ ਵਿਚਕਾਰ ਟਕਰਾਅ ਦੀ ਨੌਬਤ ਟਲਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੀਨੀਅਰ ਅਧਿਕਾਰੀ ਪਹਿਲੀ ਵਾਰ ਮਿਲ ਰਹੇ ਹਨ।
ਦੋਵਾਂ ਦੇਸ਼ਾਂ 'ਚ ਸਹਿਮਤੀ ਬਣਾਉਣਾ ਜ਼ਰੂਰੀ
ਇਲਾਕੇ 'ਚ ਸਥਿਰਤਾ ਤੇ ਸ਼ਾਂਤੀ ਬਣਾਏ ਰੱਖਣ ਲਈ 17 ਨਵੰਬਰ ਨੂੰ ਵੀ ਸਲਾਹ ਮਸ਼ਵਰੇ ਲਈ 10ਵੇਂ ਦੌਰ ਦੀ ਬੈਠਕ ਪੋਈਚਿੰਗ 'ਚ ਹੋ ਚੁੱਕੀ ਹੈ। ਹੁਣ ਦੋਵਾਂ ਦੇਸ਼ਾਂ ਦੇ ਸੀਨੀਅਰ ਅਧਿਕਾਰੀ ਹੁਣ ਤੱਕ ਦੀ ਸਾਰੀ ਕਾਰਵਾਈ ਦੀ ਸਮੀਖਿਆ ਕਰਨਗੇ। ਬੀਤੇ ਸੋਮਵਾਰ ਨੂੰ ਚੀਨੀ ਵਿਦੇਸ਼ ਮੰਤਰੀ ਵਾਂਗ ਈ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਹੋਈ ਗੱਲਬਾਤ ਦਾ ਜ਼ਿਕਰ ਕਰਦੇ ਹੋਏ ਪੋਈਚਿੰਗ ਦੀ ਇਕ ਬੈਠਕ 'ਚ ਕਿਹਾ ਕਿ ਉਨ੍ਹਾਂ ਨੇ ਚਿਤਾਵਨੀ ਦਿੱਤੀ ਸੀ ਕਿ ਡੋਕਲਾਮ ਵਿਵਾਦ ਨਾਲ ਆਪਸੀ ਰਿਸ਼ਤਿਆਂ 'ਚ ਖਟਾਸ ਆਈ ਹੈ ਤੇ ਇਸ ਨੂੰ ਦੁਹਰਾਇਆ ਨਹੀਂ ਜਾਣਾ ਚਾਹੀਦਾ। ਇਸ ਗੱਲਬਾਤ ਤੋਂ ਪਹਿਲਾਂ ਭਾਰਤ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਸਰਹੱਦੀ ਮਸਲੇ 'ਤੇ ਸਹਿਮਤੀ ਬਣਾਏ ਰੱਖਣ ਦੀ ਲੋੜ ਹੈ।


Related News