ਸੁਤੰਤਰਤਾ ਦਿਵਸ ਪ੍ਰੋਗਰਾਮ ''ਚ ਗੈਰ-ਮੌਜੂਦ ਰਹਿਣ ਵਾਲੇ ਆਈ.ਏ.ਐਸ ਅਧਿਕਾਰੀਆਂ ਨੂੰ ਨੋਟਿਸ

08/18/2017 6:28:40 PM

ਦੇਹਰਾਦੂਨ— ਉਤਰਾਖੰਡ 'ਚ 50 ਤੋਂ ਜ਼ਿਆਦਾ ਆਈ.ਏ.ਐਸ ਅਧਿਕਾਰੀਆਂ ਨੂੰ ਸੁਤੰਤਰਤਾ ਦਿਵਸ ਪ੍ਰੋਗਰਾਮ 'ਚ ਗੈਰ-ਮੌਜੂਦ ਰਹਿਣ ਲਈ 'ਕਾਰਨ ਦੱਸੋ' ਨੋਟਿਸ ਜਾਰੀ ਕੀਤਾ ਹੈ। ਅਧਿਕਾਰਕ ਸੂਤਰਾਂ ਮੁਤਾਬਕ 'ਕਾਰਨ ਦੱਸੋ' ਨੋਟਿਸ ਪਾਉਣ ਵਾਲਿਆਂ ਦੀ 54 ਆਈ.ਏ.ਐਸ ਅਧਿਕਾਰੀਆਂ ਦੀ ਸੂਚੀ 'ਚ ਕੁਝ ਪ੍ਰਮੁੱਖ ਸਕੱਤਰ ਅਤੇ ਵਧੀਕ ਸਕੱਤਰ ਪੱਧਰ ਦੇ ਅਧਿਕਾਰੀ ਵੀ ਸ਼ਾਮਲ ਹਨ।
ਕੱਲ ਦੇਰ ਸ਼ਾਮ ਮੁੱਖ ਸਕੱਤਰ ਐਸ.ਰਾਮਾਸਵਾਮੀ ਵੱਲੋਂ ਜਾਰੀ ਇਨ੍ਹਾਂ ਨੋਟਿਸਾਂ 'ਚ ਸੰਬੰਧਿਤ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਇਹ ਸਪਸ਼ਟੀਕਰਨ ਦੇਣ ਨੂੰ ਕਿਹਾ ਗਿਆ ਹੈ ਕਿ ਸੁਤੰਤਰਤਾ ਦਿਵਸ 'ਤੇ ਹੋਏ ਝੰਡਾ ਲਹਿਰਾਉਣ ਪ੍ਰੋਗਰਾਮ 'ਚ ਉਹ ਸ਼ਾਮਲ ਕਿਉਂ ਨਹੀਂ ਹੋਏ।
ਪਰੇਡ ਗਰਾਊਂਡ 'ਚ ਹੋਏ ਸੁਤੰਤਰਤਾ ਦਿਵਸ ਦੇ ਮੁੱਖ ਪ੍ਰੋਗਰਾਮ 'ਚ ਕਈ ਸੀਨੀਅਰ ਅਧਿਕਾਰੀਆਂ ਦੀ ਗੈਰ-ਮੌਜੂਦਗੀ 'ਤੇ ਮੁੱਖਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਵੱਲੋਂ ਸਖ਼ਤ ਰਵੱਈਆ ਅਪਨਾਉਣ ਜਾਣ ਦੇ ਬਾਅਦ ਇਹ ਕਦਮ ਚੁੱਕਿਆ ਹੈ। ਮੁੱਖਮੰਤਰੀ ਨੇ ਮੁੱਖ ਸਕੱਤਰ ਨੂੰ ਬਿਨਾਂ ਕਿਸੀ ਸੰਤੋਸ਼ਜਨਕ ਕਾਰਨ ਦੇ ਪ੍ਰੋਗਰਾਮ ਤੋਂ ਗੈਰ ਮੌਜੂਦ ਰਹੇ ਅਧਿਕਾਰੀਆਂ ਤੋਂ ਸਪਸ਼ਟੀਕਰਨ ਮੰਗਣ ਦੇ ਨਿਰਦੇਸ਼ ਦਿੱਤੇ ਸਨ। ਸੂਤਰਾਂ ਨੇ ਦੱਸਿਆ ਕਿ ਰਾਜ ਗਠਨ ਦੇ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਰਾਸ਼ਟਰੀ ਦਿਵਸ ਦੇ ਪ੍ਰੋਗਰਾਮਾਂ ਤੋਂ ਦੂਰ ਰਹਿਣ ਵਾਲੇ ਅਧਿਕਾਰੀਆਂ ਖਿਲਾਫ ਅਜਿਹਾ ਕਦਮ ਚੁੱਕਿਆ ਗਿਆ ਹੈ। 
ਪ੍ਰਦੇਸ਼ ਦੇ ਜ਼ਿਲਾ ਅਧਿਕਾਰੀਆਂ ਤੋਂ ਵੀ ਅਜਿਹੇ ਅਧਿਕਾਰੀਆਂ ਖਿਲਾਫ ਨੋਟਿਸ ਜਾਰੀ ਕਰਨ ਨੂੰ ਕਿਹਾ ਗਿਆ ਹੈ ਜੋ ਆਪਣੇ ਖੇਤਰਾਂ 'ਚ ਸੁਤੰਤਰਤਾ ਦਿਵਸ 'ਤੇ ਹੋਏ ਝੰਡਾ ਲਹਿਰਾਉਣ ਪ੍ਰੋਗਰਾਮਾਂ 'ਚ ਸ਼ਾਮਲ ਨਹੀਂ ਹੋਏ। ਸੂਤਰਾਂ ਨੇ ਦੱਸਿਆ ਕਿ ਬਿਨ ਕਿਸੇ ਸਖ਼ਤ ਕਾਰਨ ਦੇ ਸੁਤੰਤਰਤਾ ਦਿਵਸ ਪ੍ਰੋਗਰਾਮ ਤੋਂ ਦੂਰ ਰਹੇ ਅਧਿਕਾਰੀਆਂ ਦੀ ਸਾਲਾਨਾ ਗੁਪਤ ਰਿਪੋਰਟ 'ਚ ਉਲਟ ਐਂਟਰੀ ਕੀਤੀ ਜਾ ਸਕਦੀ ਹੈ।


Related News