ਪਤਨੀ ਦੀ ਹੱਤਿਆ ਕਰਕੇ ਸੁੱਟਿਆ ਟਰੰਕ ''ਚ, ਖੁਦ ਵੀ ਖਾਧਾ ਜ਼ਹਿਰ

12/13/2017 8:54:58 AM

ਕਰਨਾਲ — ਕਰਨਾਲ 'ਚ ਹੱਤਿਆ ਅਤੇ ਸੁਸਾਈਡ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਅਸੰਧ 'ਚ ਪਤੀ ਨੇ ਆਪਣੀ ਪਤਨੀ ਦੀ ਇੱਟਾਂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਇਸ ਦੇ ਨਾਲ ਹੀ ਕਾਨੂੰਨ ਦੇ ਡਰ ਤੋਂ ਪਤੀ ਨੇ ਖੁਦ ਵੀ ਜ਼ਹਿਰ ਖਾ ਲਿਆ। ਹਾਲਤ ਖਰਾਬ ਹੋਣ 'ਤੇ ਜਦੋਂ ਉਸਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਤਾਂ ਦੋਸ਼ੀ ਨੇ ਅਸੰਧ ਤੋਂ ਆ ਰਹੀ ਰੋਡਵੇਜ਼ ਦੀ ਬੱਸ ਅੱਗੇ ਆ ਕੇ ਆਤਮ-ਹੱਤਿਆ ਕਰ ਲਈ।
ਜਾਣਕਾਰੀ ਦੇ ਮੁਤਾਬਕ ਮਾਮਲਾ ਅਸੰਧ ਦੇ ਮੰਚੂਰੀ ਦਾ ਹੈ, ਜਿਥੇ ਇਕ ਦੋਸ਼ੀ ਸ਼ਿਆਮ ਲਾਲ ਨੇ ਆਪਣੀ ਪਤਨੀ ਰੀਨਾ ਨੂੰ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਇਕ ਲੋਹੇ ਦੀ ਪੇਟੀ 'ਚ ਲੁਕਾ ਦਿੱਤਾ। ਇਸ ਤੋਂ ਬਾਅਦ ਪੁਲਸ ਤੋਂ ਬਚਣ ਲਈ ਖੁਦ ਵੀ ਜ਼ਹਿਰ ਖਾ ਲਿਆ। ਜ਼ਹਿਰ ਖਾਣ ਤੋਂ ਬਾਅਦ ਖਰਾਬ ਹੋਈ ਹਾਲਤ ਦੇਖ ਪਰਿਵਾਰ ਵਾਲਿਆਂ ਨੇ ਉਸਨੂੰ ਹਸਪਤਾਲ ਭਰਤੀ ਕਰਵਾਇਆ। ਪਰ ਇਥੋਂ ਸਿਆਮ ਲਾਲ ਡਾਕਟਰਾਂ ਨੂੰ ਚਕਮਾ ਦੇ ਕੇ ਹਸਪਤਾਲ ਦੇ ਬਾਹਰ ਸੜਕ 'ਤੇ ਆ ਗਿਆ ਅਤੇ ਅਸੰਧ ਵਲੋਂ ਆ ਰਹੀ ਬੱਸ ਦੇ ਅੱਗੇ ਛਾਲ ਲਗਾ ਕੇ ਆਪਣੀ ਜਾਨ ਦੇ ਦਿੱਤੀ।
ਦੂਸਰੇ ਪਾਸੇ ਪਿੰਡ ਵਾਲਿਆਂ ਨੇ ਹੱਤਿਆ ਦਾ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਅਜੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਦੀ ਤਿਆਰੀ ਕਰ ਹੀ ਰਹੀ ਸੀ ਕਿ ਇੰਨੇ ਨੂੰ ਬੱਸ ਅੱਗੇ ਛਾਲ ਮਾਰ ਕੇ ਸ਼ਿਆਮਲਾਲ ਵਲੋਂ ਬੱਸ ਅੱਗੇ ਛਾਲ ਲਗਾ ਕੇ ਆਤਮ-ਹੱਤਿਆ ਕਰਨ ਦੀ ਜਾਣਕਾਰੀ ਵੀ ਪੁਲਸ ਨੂੰ ਮਿਲ ਗਈ।
ਪੁਲਸ ਨੇ ਦੱਸਿਆ ਕਿ ਸ਼ਿਆਮ ਲਾਲ ਨੇ ਜ਼ਹਿਰੀਲੇ ਪਦਾਰਥ ਦਾ ਸੇਵਨ ਕੀਤਾ ਸੀ। ਪੁਲਸ ਨੇ ਮ੍ਰਿਤਕ ਪਤਨੀ ਦੀ ਲਾਸ਼ ਮਰਚਰੀ ਹਾਊਸ ਕਰਨਾਲ ਅਤੇ ਮ੍ਰਿਤਕ ਸ਼ਿਆਮਲਾਲ ਦੀ ਲਾਸ਼ ਅਸੰਧ ਮਰਚਰੀ ਹਾਊਸ 'ਚ ਰਖਵਾ ਦਿੱਤੀ ਹੈ। ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਰਿਪੋਰਟ ਪੁਲਸ ਨੂੰ ਮਿਲਣ ਅਤੇ ਜਾਂਚ ਤੋਂ ਬਾਅਦ ਹੀ ਹੱਤਿਆ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇਗਾ।


Related News